(ਸਮਾਜ ਵੀਕਲੀ)
ਗਾਇਕ ਲੱਚਰਤਾ ਅਤੇ ਹਥਿਆਰਾਂ ਵਾਲੇ ਗੀਤਾਂ ਤੋਂ ਕਰਨ ਗੁਰੇਜ :- ਔਲਖ
ਪੰਜਾਬ (ਸਕੱਤਰ ਸਿੰਘ ਅਟਵਾਲ)- ਆਪਣੀਆਂ ਹਾਸਰਸ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਨਾਮਣਾ ਖੱਟਣ ਵਾਲੇ ਉੱਘੇ ਹਾਸਰਸ ਕਲਾਕਾਰ ਕਾਂਸ਼ੀ ਰਾਮ ਚੰਨ ਦੀ ਨਵੀਂ ਮਿਊਜ਼ਿਕ ਐਲਬਮ “ਫਾਦਰ ਇਜ਼ ਗੋਡ” ਦੀ ਘੁੰਡ ਚੁਕਾਈ ਪੰਜਾਬ ਦੇ ਨਾਮਵਰ ਗਾਇਕ, ਗੀਤਕਾਰ ਅਤੇ ਰਾਜਨੀਤਿਕ ਆਗੂਆਂ ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਗੀਤ ਨੂੰ ਲਿਖਿਆ ਹੈ ਬਿਕਰ ਤਿੰਮੋਵਾਲ ਨੇ ਡਾਇਰੈਕਟਰ ਹਨ ਗੁਰਦੀਪ ਸਿੰਘ ਗੋਲਡੀ ਅਤੇ ਦਲਬੀਰ ਭਰੋਵਾਲ, ਮਿਊਜ਼ਿਕ ਦਿੱਤਾ ਹੈ ਪ੍ਰਗਟ ਸਿੰਘ ਅਤੇ ਕੈਮਰੇ ਵਿਚ ਪਰੋਇਆ ਹੈ ਸਤਿੰਦਰ ਫਾਈਟਰ ਨੇ।
ਇਹ ਗੀਤ ਗੋਲਡਨ ਵਿਰਸਾ ਯੂ.ਕੇ. ਕੰਪਨੀ ਵਿੱਚ ਰਲੀਜ ਹੋਇਆ । ਮੁੱਖ ਕਲਾਕਾਰ ਹਨ ਸੁਰਿੰਦਰ ਫਰਿਸ਼ਤਾ ਓਰਫ ਘੁੱਲੇ ਸ਼ਾਹ, ਸੁਖਬੀਰ ਬਾਠ, ਚਾਚਾ ਬਿਸ਼ਨਾ, ਹਰਜੀਤ ਘੁੰਮਣ, ਸ਼ੰਮੀ ਖਾਨ, ਜਗਜੀਤ ਗੱਬਰ, ਮਹਿਲਾ ਪੁਰੇਵਾਲ, ਕਾਬਲ ਖਡੂਰ ਸਾਹਿਬ, ਡਿਪਾ ਤਰਸਿਕਾ, ਜਗਦੇਵ ਹੁਦਲ, ਹਰਜਿੰਦਰ ਕਾਕਾ, ਗੁਰਨੀਤ ਦਿਉਲ, ਪਰਮਜੀਤ ਫੌਜੀ, ਦਿਲਬਾਗ ਸਿੰਘ ਬੱਗਾ, ਜਗਜੀਤ ਸੰਧੂ ਅਤੇ ਸੁਦੇਸ਼ ਵਰਪਾਲ । ਇਸ ਮੌਕੇ ਵਿਸ਼ੇਸ਼ ਤੋਰ ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ, ਸਰਪੰਚ ਕੁਲਦੀਪ ਸਿੰਘ ਲਾਹੌਰੀਆ ਅਤੇ ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਸੁਰਿੰਦਰ ਫਰਿਸ਼ਤਾ ਉਰਫ ਘੁੱਲੇਸ਼ਾਹ, ਗੁਰਦੀਪ ਸਿੰਘ ਗੋਲਡੀ ਉਰਫ ਚਾਚਾ ਬਿਸ਼ਨਾ, ਮੋਡਲ ਗੁਰੂ ਮਾਨ ਗੁਰਲਾਲ ਰੁਹਾਨੀ, ਅਤੇ ਜਗਜੀਤ ਸਿੰਘ ਗੱਬਰ ਨੇ ਕਾਂਸ਼ੀ ਰਾਮ ਚੰਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਸ਼ੀ ਰਾਮ ਚੰਨ ਹਮੇਸ਼ਾਂ ਹੀ ਆਪਣੀ ਕਾਮੇਡੀ ਰਾਹੀਂ ਰੋਂਦੇ ਚਿਹਰਿਆਂ ਤੇ ਰੌਣਕਾਂ ਲਿਆਉਣ ਵਾਲਾ ਕਲਾਕਾਰ ਹੈ।ਉੱਥੇ ਹੀ ਕਾਂਸ਼ੀ ਰਾਮ ਚੰਨ ਸਾਈਡ ਸੌਂਗ ਗਾ ਕੇ ਲੋਕਾਂ ਦੇ ਦਿਲਾਂ ਨੂੰ ਟੁੰਬਣ ਦੀ ਵੀ ਮੁਹਾਰਤ ਹਾਸਲ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਕਾਂਸ਼ੀ ਰਾਮ ਚੰਨ ਇੱਕ ਕਲਾਕਾਰ ਦੇ ਨਾਲ ਸਮਾਜ ਸੇਵੀ ਵੀ ਹਨ ਅਤੇ ਇਲਾਕੇ ਵਿੱਚ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਹਰੀ ਹੋ ਰੋਲ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਸ਼ੀ ਰਾਮ ਚੰਨ ਦਾ ਗੀਤ ਬਹੁਤ ਹੀ ਵਧੀਆ ਗੀਤ ਹੈ ਇਸ ਵਿੱਚ ਦਰਸਾਇਆ ਗਿਆ ਹੈ ਕਿ ਜੋ ਬੱਚੇ ਪ੍ਰਦੇਸਾ ਵਿੱਚ ਬੈਠੇ ਹਨ ਉਹ ਆਪਣੇ ਮਾਪਿਆਂ ਨੂੰ ਕਿਨਾ ਯਾਦ ਕਰਦੇ ਹਨ ਅਤੇ ਉਨ੍ਹਾਂ ਦੇ ਮਾਪੇ ਕਿਵੇਂ ਵਿਆਜੀ ਪੇਸੇ ਫੜਕੇ ਉਨ੍ਹਾਂ ਨੂੰ ਬਾਹਰ ਭੇਜਦੇ ਹਨ । ਭਾਵੁਕ ਕਰਦਾ ਇਹ ਗੀਤ ਉਨ੍ਹਾਂ ਕਲਾਕਾਰਾਂ ਨੂੰ ਚੰਗਾ ਲਿਖਣ ਅਤੇ ਗਾਉਣ ਲਈ ਮਜਬੂਰ ਕਰਦਾ ਹੈ ਜੋ ਲੱਚਰਤਾ ਅਤੇ ਹਥਿਆਰਾਂ ਵਾਲੇ ਗੀਤਾਂ ਨੂੰ ਪ੍ਰਮੋਟ ਕਰਦੇ ਹਨ । ਓਹਨਾਂ ਗਾਇਕ ਵੀਰਾ ਨੂੰ ਗੁਜ਼ਾਰਿਸ਼ ਕੀਤੀ ਕੇ ਉਹ ਲੱਚਰਤਾ ਅਤੇ ਹਥਿਆਰਾਂ ਵਾਲੇ ਗੀਤਾਂ ਤੋਂ ਪੂਰਨ ਤੌਰ ਤੇ ਗੁਰੇਜ਼ ਕਰਨ। ਇਸ ਮੌਕੇ ਮੈਂਬਰ ਵਰਿੰਦਰਜੋਤ ਗੋਇੰਦਵਾਲ, ਕਰਨ ਰੁਹਾਨੀ, ਸੰਗੀਤ ਰੁਹਾਨੀ, ਸੰਦੀਪ ਸ਼ਰਮਾ ਲੋਹੀਆ, ਮੈਡਮ ਸੁਖਵਿੰਦਰ ਕੌਰ, ਸ਼ੁਭਮ, ਮੈਂਬਰ ਡਾਕਟਰ ਮੱਸਾ ਸਿੰਘ, ਜੋਗਾ ਸਿੰਘ ਰੰਧਾਵਾ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly