(ਸਮਾਜ ਵੀਕਲੀ)
ਕਈ ਦਿਨਾਂ ਦੇ ਬਾਦ ਆਇਆ ਜਦ ਮੈਂ ਪਿੰਡੋਂ ਬਾਹਰ
ਰੁੱਖ ਦੇ ਉੱਚੇ ਟਾਹਣਾ ਉੱਤੇ ਤੱਕੀ ਇੱਕ ਕਾਵਾਂ ਦੀ ਡਾਰ
ਗੰਦਲੇ ਹੋਏ ਪੌਣ-ਪਾਣੀ ਤੇ ਸ਼ੈਤਾਨ ਮਨੁੱਖ ਨੂੰ ਲੈਕੇ
ਚੱਲ ਰਹੀ ਸੀ ਖੁੰਢ ਚਰਚਾ ਉਨ੍ਹਾਂ ਦੇ ਵਿਚਕਾਰ
ਖੁਦ ਵੀ ਮਰਦਾ ਨਾਲੇ ਸਾਨੂੰ ਵੀ ਮਾਰਨ ‘ਤੇ ਤੁਲਿਆ
ਬੰਦਾ ਨਿੱਤ ਕਰ-ਕਰ ਕੇ ਖਤਰਨਾਕ ਅਵਿਸ਼ਕਾਰ
ਸਤਨਾਮ ਸਮਾਲਸਰੀਆ
97108-60004