ਮੁੰਬਈ: ਮੁੰਬਈ ਕਾਂਗਰਸ ਦੇ ਆਗੂਆਂ ਨੇ ਅੱਜ ਇਥੇ ਸਥਾਨਕ ਹੋਟਲ ਦੇ ਬਾਹਰ ਪ੍ਰਦਰਸ਼ਨ ਕੀਤਾ। ਕਰਨਾਟਕ ਦੀ ਕਾਂਗਰਸ-ਜੇਡੀਐੱਸ ਗੱਠਜੋੜ ਸਰਕਾਰ ਨਾਲ ਸਬੰਧਤ ਦਸ ਬਾਗ਼ੀ ਵਿਧਾਇਕ, ਸਪੀਕਰ ਨੂੰ ਅਸਤੀਫ਼ੇ ਸੌਂਪਣ ਮਗਰੋਂ ਇਸੇ ਹੋਟਲ ਵਿੱਚ ਠਹਿਰੇ ਹੋਏ ਹਨ। ਕਾਂਗਰਸੀਆਂ ਨੇ ਭਾਜਪਾ ਆਗੂਆਂ ਵੱਲੋਂ ਇਨ੍ਹਾਂ ਵਿਧਾਇਕਾਂ ਨਾਲ ਹੋਟਲ ਵਿੱਚ ਮੁਲਾਕਾਤ ਕਰਨ ਦੇ ਰੋਸ ਵਜੋਂ ਹੋਟਲ ਦੇ ਬਾਹਰ ਨਾਅਰੇਬਾਜ਼ੀ ਕੀਤੀ। ਸ਼ਾਮ ਨੂੰ ਹੋਏ ਇਸ ਪ੍ਰਦਰਸ਼ਨ ਦੀ ਅਗਵਾਈ ਸੀਨੀਅਰ ਕਾਂਗਰਸੀ ਆਗੂ ਮੁਹੰਮਦ ਆਰਿਫ਼ ਨਸੀਮ ਖ਼ਾਨ, ਏਕਨਾਥ ਗਾਇਕਵਾੜ ਤੇ ਭਾਈ ਜਗਤਾਪ ਨੇ ਕੀਤੀ। ਪ੍ਰਦਰਸ਼ਨਕਾਰੀਆਂ ਵਿੱਚ ਯੂਥ ਕਾਂਗਰਸ ਤੇ ਐੱਨਐੱਸਯੂਆਈ ਦੇ ਮੈਂਬਰ ਵੀ ਮੌਜੂਦ ਸਨ।
INDIA ਕਾਂਗਰਸ ਵੱਲੋਂ ਮੁੰਬਈ ’ਚ ਹੋਟਲ ਦੇ ਬਾਹਰ ਪ੍ਰਦਰਸ਼ਨ