ਕਾਂਗਰਸ ਵਫ਼ਦ ਸੀਵੀਸੀ ਨੂੰ ਮਿਲਿਆ; ਰਾਫ਼ਾਲ ਸੌਦੇ ਬਾਰੇ ਕੇਸ ਦਰਜ ਕਰਨ ਦੀ ਮੰਗ

ਸੀਨੀਅਰ ਕਾਂਗਰਸ ਆਗੂਆਂ ਦਾ ਇਕ ਵਫ਼ਦ ਅੱਜ ਕੇਂਦਰੀ ਵਿਜੀਲੈਂਸ ਕਮਿਸ਼ਨਰ (ਸੀਵੀਸੀ) ਨੂੰ ਮਿਲਿਆ ਤੇ ਮੰਗ ਕੀਤੀ ਕਿ ਰਾਫਾਲ ਲੜਾਕੂ ਜਹਾਜ਼ਾਂ ਦੇ ਸੌਦੇ ਵਿੱਚ ਭ੍ਰਿਸ਼ਟਾਚਾਰ ਸਬੰਧੀ ਕੇਸ ਦਰਜ ਕੀਤਾ ਜਾਵੇ।
ਕੁਝ ਦਿਨ ਪਹਿਲਾਂ ਕਾਂਗਰਸ ਦਾ ਇਕ ਵਫ਼ਦ ਮਹਾਂਲੇਖਾਕਾਰ (ਕੈਗ) ਨੂੰ ਮਿਲਿਆ ਸੀ ਤੇ ਉਸ ਨੇ ਮੰਗ ਕੀਤੀ ਸੀ ਕਿ ਰਾਫਾਲ ਸੌਦੇ ’ਚ ਹੋਈਆਂ ਬੇਨੇਮੀਆਂ ਬਾਰੇ ਇਕ ਰਿਪੋਰਟ ਤਿਆਰ ਕਰ ਕੇ ਸੰਸਦ ਵਿੱਚ ਪੇਸ਼ ਕੀਤੀ ਜਾਵੇ। ਵਫ਼ਦ ਨੇ ਸੀਵੀਸੀ ਕੇ ਵੀ ਚੌਧਰੀ ਨੂੰ ਮਿਲ ਕੇ ਇਕ ਤਫ਼ਸੀਲੀ ਮੰਗ ਪੱਤਰ ਸੌਂਪਿਆ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਰਕਾਰ ਨੇ ਪਰਤਵੇਂ ਮੁਆਹਿਦੇ ਲਈ ਆਪਣੇ ਚਹੇਤੇ ਸਰਮਾਏਦਾਰਾਂ ਦੇ ਹਿੱਤ ਪੂਰਨ ਲਈ ਸਰਕਾਰ ਦੀ ਆਪਣੀ ਕੰਪਨੀ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚਏਐਲ) ਨੂੰ ਲਾਂਭੇ ਕੀਤਾ ਤੇ ਇੰਜ ਸਰਕਾਰੀ ਖਜ਼ਾਨੇ ਤੇ ਕੌਮੀ ਸੁਰੱਖਿਆ ਨੂੰ ਵੱਡੀ ਢਾਹ ਲਾਈ।
ਮੰਗ-ਪੱਤਰ ਵਿੱਚ ਕਿਹਾ ਗਿਆ ‘‘ਰਾਫਾਲ ਘੁਟਾਲਾ ਹੁਣ ਭਾਰਤ ਦਾ ਸਭ ਤੋਂ ਵੱਡਾ ਘੁਟਾਲਾ ਉਭਰ ਕੇ ਸਾਹਮਣੇ ਆ ਰਿਹਾ ਹੈ। ਨਿੱਤ ਨਵੇਂ ਖੁਲਾਸੇ ਹੋ ਰਹੇ ਹਨ ਤੇ ਮੌਜੂਦਾ ਸਰਕਾਰ ਤੇ ਰੱਖਿਆ ਮੰਤਰਾਲੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਰਾਫਾਲ ਸੌਦੇ ਵਿੱਚ ਭ੍ਰਿਸ਼ਟਾਚਾਰ ਤੇ ਚਹੇਤੇ ਸਰਮਾਏਦਾਰਾਂ ਦੀ ਹਿੱਤ ਪੂਰਤੀ ਦੀ ਬਦਬੂ ਫੈਲਦੀ ਜਾ ਰਹੀ ਹੈ। ਲਿਹਾਜਾ ਆਪਨੂੰ ਇਸ ਵੱਲ ਫੌਰੀ ਧਿਆਨ ਦੇ ਕੇ ਦਖ਼ਲ ਦੇਣ ਦੀ ਲੋੜ ਹੈ।’’ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਰਾਫਾਲ ਸੌਦੇ ਬਾਰੇ ਸੀਵੀਸੀ ਨੂੰ ਸਾਰੇ ਵੇਰਵੇ ਦੇਣ ਲਈ ਵਚਨਬੱਧ ਹੈ।

Previous articleCourt summons Sharif, journalist in treason case
Next articleUN has no right to interfere in Myanmar: Army chief