ਕਾਂਗਰਸ ਪ੍ਰਧਾਨ ‘ਵਿਚਾਰਧਾਰਾ’ ਨਾਲ ਜੁੜਿਆ ਅਹੁਦਾ: ਰਾਹੁਲ

ਏਰਨਾਕੁਲਮ (ਕੇਰਲਾ) (ਸਮਾਜ ਵੀਕਲੀ): ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਨੂੰ ‘ਵਿਚਾਰਧਾਰਾ ਨਾਲ ਜੁੜਿਆ ਅਹੁਦਾ’ ਕਰਾਰ ਦਿੰਦਿਆਂ ਚੋਣ ਦੌਰਾਨ ਸ੍ਰੀਮਤੀ ਸੋਨੀਆ ਗਾਂਧੀ ਦਾ ਜਾਨਸ਼ੀਨ ਬਣਨ ਵਾਲੇ ਆਗੂ ਨੂੰ ਸਲਾਹ ਦਿੱਤੀ ਹੈ ਕਿ ਉਹ ਇਹ ਯਾਦ ਰੱਖਣ ਕਿ ਉਹ ‘ਵਿਚਾਰਾਂ ਅਤੇ ਵਿਸ਼ਵਾਸ ਨਾਲ ਜੁੜੇ ਪ੍ਰਬੰਧ ਤੇ ਭਾਰਤ ਨੂੰ ਲੈ ਕੇ ਨਜ਼ਰੀਏ ਦੀ ਨੁਮਾਇੰਦਗੀ ਕਰਦੇ ਹਨ।’ ਇਥੇ ‘ਭਾਰਤ ਜੋੋੜੋ ਯਾਤਰਾ’ ਦੇ 15ਵੇਂ ਦਿਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਤੁਸੀਂ ਇਕ ਅਹੁਦਾ ਸੰਭਾਲਣ ਜਾ ਰਹੇ ਹੋ। ਇਹ ਇਕ ਇਤਿਹਾਸਕ ਅਹੁਦਾ ਹੈ, ਜਿਸ ਨੇ ਭਾਰਤ ਦੇ ਨਿਵੇਕਲੇ ਨਜ਼ਰੀਏ ਨੂੰ ਪਰਿਭਾਸ਼ਤ ਕੀਤਾ ਹੈ। ਇਹ ਸਿਰਫ਼ ਇਕ ਜਥੇਬੰਦਕ ਅਹੁਦਾ ਨਹੀਂ ਹੈ, ਵਿਸ਼ਵਾਸ ਨਾਲ ਜੁੜਿਆ ਪ੍ਰਬੰਧ ਹੈ। ਮੈਂ ਇਹੀ ਸਲਾਹ ਦੇਵਾਂਗਾ ਕਿ ਜੋ ਕੋਈ ਵੀ (ਕਾਂਗਰਸ) ਪ੍ਰਧਾਨ ਬਣੇ, ਉਹ ਯਾਦ ਰੱਖੇ ਕਿ ਉਹ ਵਿਚਾਰਾਂ ਤੇ ਵਿਸ਼ਵਾਸ ਨਾਲ ਜੁੜੇ ਪ੍ਰਬੰਧ ਅਤੇ ਭਾਰਤ ਬਾਰੇ ਨਜ਼ਰੀਏ ਦੀ ਪ੍ਰਤੀਨਿਧਤਾ ਕਰਦਾ ਹੈ।’’ ਗਾਂਧੀ ਨੇ ਭਾਜਪਾ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਇਕ ‘ਮਸ਼ੀਨ’ ਨਾਲ ਮੱਥਾ ਲਾ ਰਹੀ ਹੈ, ਜਿਸ ਨੇ ਦੇਸ਼ ਦੇ ‘ਸੰਸਥਾਗਤ ਢਾਂਚੇ ’ਤੇ ਕਬਜ਼ਾ ਕੀਤਾ ਹੋਇਆ ਹੈ।’

ਉਨ੍ਹਾਂ ਕਿਹਾ, ‘‘ਅਸੀਂ ਇਕ ਮਸ਼ੀਨ ਨਾਲ ਲੜ ਰਹੇ ਹਾਂ, ਜਿਸ ਨੇ ਇਸ ਮੁਲਕ ਦੇ ਸੰਸਥਾਗਤ ਢਾਂਚੇ ਨੂੰ ਆਪਣੇ ਕਲਾਵੇ ’ਚ ਲੈ ਲਿਆ ਹੈ ਅਤੇ ਜਿਸ ਕੋਲ ਅੰਨ੍ਹਾ ਪੈਸਾ ਹੈ ਤੇ ਲੋਕਾਂ ਨੂੰ ਦਬਾਉਣ, ਖਰੀਦਣ ਤੇ ਧਮਕਾਉਣ ਦੀ ਬੇਹਿਸਾਬੀ ਸਮਰੱਥਾ ਹੈ। ਇਸ ਯਾਤਰਾ ਦਾ ਮੁੱਖ ਮਕਸਦ ਭਾਰਤ ਦੇ ਲੋਕਾਂ ਨੂੰ ਇਹ ਦੱਸਣਾ ਹੈ ਕਿ ਉਨ੍ਹਾਂ ਨੂੰ ਇਕਜੁੱਟ ਰਹਿਣ ਦੀ ਲੋੜ ਹੈ।’’

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਨੇ 27 ਨੂੰ ਮੁੜ ਇਜਲਾਸ ਸੱਦਿਆ
Next articleਹੁਣ ਹਾਈ ਕੋਰਟ ਦਾ ਡਬਲ ਬੈਂਚ ਕਰੇਗਾ ਸੁਣਵਾਈ