ਨਵੀਂ ਦਿੱਲੀ(ਸਮਾਜ ਵੀਕਲੀ): ਕਾਂਗਰਸ ਪ੍ਰਧਾਨ ਦੀ ਚੋਣ ’ਚ ਹੁਣ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ। ਝਾਰਖੰਡ ਦੇ ਸਾਬਕਾ ਮੰਤਰੀ ਕੇ ਐੱਨ ਤ੍ਰਿਪਾਠੀ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ਮਗਰੋਂ ਹੁਣ ਪ੍ਰਧਾਨਗੀ ਦੀ ਦੌੜ ’ਚ ਖੜਗੇ ਅਤੇ ਥਰੂਰ ਹੀ ਰਹਿ ਗਏ ਹਨ। ਉਂਜ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ 8 ਅਕਤੂਬਰ ਹੈ ਅਤੇ ਉਸ ਦਿਨ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਹੋਵੇਗੀ। ਇਥੇ ਕਾਂਗਰਸ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਕੁੱਲ 20 ਨਾਮਜ਼ਦਗੀਆਂ ਮਿਲੀਆਂ ਸਨ।
ਇਨ੍ਹਾਂ ’ਚੋਂ ਚਾਰ ਕਾਗਜ਼ ਦਸਤਖ਼ਤ ਰਿਪੀਟ ਹੋਣ ਜਾਂ ਨਾ ਮਿਲਣ ਕਾਰਨ ਰੱਦ ਹੋ ਗਏ ਸਨ। ਖੜਗੇ ਨੇ 14, ਥਰੂਰ ਨੇ ਪੰਜ ਅਤੇ ਤ੍ਰਿਪਾਠੀ ਨੇ ਇਕ ਫਾਰਮ ਜਮ੍ਹਾਂ ਕਰਵਾਏ ਸਨ। ਮਿਸਤਰੀ ਨੇ ਕਿਹਾ ਕਿ ਝਾਰਖੰਡ ਤੋਂ ਉਮੀਮਦਾਰ ਦਾ ਫਾਰਮ ਰੱਦ ਹੋ ਗਿਆ ਹੈ ਜਿਸ ਕਾਰਨ ਮੈਦਾਨ ’ਚ ਹੁਣ ਦੋ ਉਮੀਦਵਾਰ ਖੜਗੇ ਅਤੇ ਥਰੂਰ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ 8 ਅਕਤੂਬਰ ਤੱਕ ਦੋਵੇਂ ਉਮੀਦਵਾਰਾਂ ’ਚੋਂ ਕਿਸੇ ਨੇ ਵੀ ਨਾਮ ਵਾਪਸ ਨਾ ਲਿਆ ਤਾਂ ਵੋਟਾਂ ਪੈਣਗੀਆਂ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly