ਕਾਂਗਰਸ ਦੀ ਮੀਟਿੰਗ ’ਚ ਰਾਹੁਲ ਨੂੰ ਪ੍ਰਧਾਨ ਬਣਾਊਣ ਦੀ ਚਰਚਾ

ਨਵੀਂ ਦਿੱਲੀ (ਸਮਾਜਵੀਕਲੀ) :  ਦੇਸ਼ ਵਿੱਚ ਕੋਵਿਡ-19 ਮਹਾਮਾਰੀ ਅਤੇ ਸਿਆਸੀ ਸਥਿਤੀ ਵਿਚਾਰਨ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਪਾਰਟੀ ਦੇ ਲੋਕ ਸਭਾ ਮੈਂਬਰਾਂ ਦੀ ਸੱਦੀ ਗਈ ਬੈਠਕ ਵਿੱਚ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਏ ਜਾਣ ਦੀ ਚਰਚਾ ਭਾਰੂ ਰਹੀ।

ਸੂਤਰਾਂ ਅਨੁਸਾਰ ਕਰੀਬ ਤਿੰਨ ਘੰਟੇ ਚੱਲੀ ਇਸ ਵਰਚੁਅਲ ਬੈਠਕ ਵਿੱਚ ਸਭ ਤੋਂ ਪਹਿਲਾਂ ਇਹ ਮੰਗ ਲੋਕ ਸਭਾ ਵਿੱਚ ਪਾਰਟੀ ਦੇ ਚੀਫ ਵ੍ਹਿਪ ਕੇ. ਸੁਰੇਸ਼ ਵਲੋਂ ਚੁੱਕੀ ਗਈ, ਜਿਸ ਦਾ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਸਮਰਥਨ ਕੀਤਾ। ਸੂਤਰਾਂ ਅਨੁਸਾਰ ਸੁਰੇਸ਼ ਨੇ ਕਿਹਾ ਕਿ ਮਹਾਮਾਰੀ ਦੌਰਾਨ ਰਾਹੁਲ ਵਲੋਂ ਲੋਕਾਂ ਦੇ ਮੁੱਦੇ ਮੂਹਰੇ ਹੋ ਕੇ ਚੁੱਕੇ ਗਏ ਹਨ, ਜਿਸ ਕਰਕੇ ਇਸ ਸੰਕਟ ਕਾਲ ਦੌਰਾਨ ਊਨ੍ਹਾਂ ਨੂੰ ਕਾਂਗਰਸ ਦੀ ਕਮਾਂਡ ਸੌਂਪੇ ਜਾਣ ਦੀ ਲੋੜ ਹੈ।

ਸੂਤਰਾਂ ਅਨੁਸਾਰ ਇਹ ਮੰਗ ਚੁੱਕੇ ਜਾਣ ਸਮੇਂ ਰਾਹੁਲ ਗਾਂਧੀ ਵੀ ਬੈਠਕ ਵੀ ਮੌਜੂਦ ਸੀ ਪ੍ਰ੍ਰੰਤੂ ਸੋਨੀਆ ਗਾਂਧੀ ਤੇ ਰਾਹੁਲ ਇਸ ਮੁੱਦੇ ’ਤੇ ਕੁਝ ਵੀ ਨਹੀਂ ਬੋਲੇ। ਬੈਠਕ ਵਿੱਚ ਮਨੀਕਮ ਟੈਗੋਰ, ਗੌਰਵ ਗੋਗੋਈ, ਐਂਟੋ ਐਂਟਨੀ, ਗੁਰਜੀਤ ਸਿੰਘ ਔਜਲਾ, ਸਪਤਾਗਿਰੀ ਸ਼ੰਕਰ ਊਲਾਕਾ ਤੇ ਹੋਰਾਂ ਨੇ ਇਸ ਮੰਗ ਦਾ ਸਮਰਥਨ ਕੀਤਾ। ਬੈਠਕ ਵਿੱਚ ਸੰਸਦ ਦਾ ਮੌਨਸੂਨ ਸੈਸ਼ਨ ਸੱਦੇ ਜਾਣ, ਭਾਰਤ-ਚੀਨ ਵਿਵਾਦ, ਤੇਲ ਕੀਮਤਾਂ ਵਿੱਚ ਵਾਧਾ, ਆਰਥਿਕ ਮੰਦੀ ਸਣੇ ਕਈ ਮੁੱਦਿਆਂ ’ਤੇ ਚਰਚਾ ਹੋਈ।

Previous articleਅਮਿਤਾਭ ਬੱਚਨ ਕਰੋਨਾ ਪਾਜ਼ੇਟਿਵ
Next articlePakistan opens 2 key trade routes with Afghanistan