ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ,ਸਮਾਜ ਵੀਕਲੀ: ਪੰਜਾਬ ਵਿਚ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿਚ ਕਾਟੋ ਕਲੇਸ਼ ਸਿਖਰ ਤੇ ਹੈ। ਕਾਂਗਰਸੀ ਆਗੂ ਸੂਬੇ ਦੇ ਲੋਕਾਂ ਨੂੰ ਕਰੋਨਾ ਮਹਾਂਮਰੀ ਦੌਰਾਨ ਉਹਨਾਂ ਦੀ ਹਾਲਤ ਤੇ ਛੱਡ ਕੇ ਆਪਸੀ ਲੜਾਈ ਵਿੱਚ ਉਲਝ ਗਏ ਹਨ। ਜਦਕਿ ਇਹ ਸਮਾ ਲੋਕਾਂ ਦੀ ਜਾਨ ਬਚਾਉਣ ਲਈ ਇੰਤਜ਼ਾਮ ਕਰਨ ਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸਥਾਨਕ ਸੇਵਾਦਾਰ ਗੁਲਜਾਰ ਸਿੰਘ ਮੂਣਕ ਨੇ ਕੀਤਾ। ਉਹਨਾਂ ਦੱਸਿਆ ਕਿ ਇਸ ਸਮੇਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਲੋਕਾਂ ਦੇ ਦੀ ਫਿਕਰ ਕਰਨੀ ਚਾਹੀਦੀ ਹੈ।
ਉਹ ਪਿਛਲੇ ਸੱਤ ਮਹੀਨਿਆ ਤੋਂ ਖੁਦ ਕਿਸਾਨਾ ਨਾਲ ਦਿੱਲੀ ਧਰਨੇ ਵਿਚ ਬੈਠੇ ਹਨ। ਸਰਕਾਰ ਨੇ ਕਿਸਾਨੀ ਮਸਲੇ ਦਾ ਕੋਈ ਹੱਲ ਨਹੀਂ ਕੀਤਾ ।ਪੰਜਾਬ ਵਿਚ ਆਮ ਦਿਹਾੜੀਦਾਰ ਤੋਂ ਲੈ ਕੇ ਹਰ ਕਾਰੋਬਾਰੀ ਗੁਰਬਤ ਦੀ ਹਾਲਤ ਵਿਚ ਚਲਾ ਗਿਆ ਹੈ। ਕੈਪਟਨ ਤੇ ਉਸਦੇ ਸਾਥੀ ਪੰਜਾਬ ਦੀ ਫਿਕਰ ਛੱਡ ਕੁਰਸੀ ਤੇ ਜਮੇ ਰਹਿਣ ਲਈ ਬੁੰਨਤੀ ਬੁਣ ਰਹੇ ਹਨ। ਜਦਕਿ ਲੋਕਾ ਦੀ ਸਹੂਲਤ ਲਈ ਨਾ ਹਸਤਪਤਾਲਾ ਵਿਚ ਕੋਈ ਪ੍ਰਬੰਧ ਹੈ ਨਾ ਸਰਕਾਰ ਦੀ ਕੋਈ ਠੋਸ ਨੀਤੀ ਹੈ। ਉਪਰੋ ਕੇਂਦਰ ਤੇ ਪੰਜਾਬ ਸਰਕਾਰ ਨੇ ਲੋਕਾਂ ਤੇ ਮਹਿੰਗਾਈ ਦਾ ਬੋਝ ਪਾਇਆ ਹੋਇਆ ਹੈ। ਸਰਕਾਰ ਵਪਾਰੀ, ਕਿਸਾਨ, ਮਜ਼ਦੂਰ ਬਾਰੇ ਕੋਈ ਚੰਗਾ ਫੈਸਲਾ ਨਹੀਂ ਲੈ ਸਕੀ।
ਉਹਨਾਂ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅੱਜ ਐਸ ਜੀ ਪੀ ਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਦੇਖ ਰੇਖ ਵਿੱਚ ਕਰੋਨਾ ਮਰੀਜਾ ਲਈ ਆਕਸੀਜਨ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਹਨਾ ਦੱਸਿਆ ਕਿ ਪੰਜਾਬ ਦੀ ਅਗਵਾਈ ਕਰਨ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਹੀ ਇਕੋ-ਇਕ ਸਮਰੱਥ ਪਾਰਟੀ ਹੈ ਜੋ ਹਰ ਵਰਗ ਦੀਆਂ ਉਮੀਦਾਂ ਤੇ ਖਰਾ ਉਤਰਨ ਵਾਲੀ ਪਾਰਟੀ ਹੈ। ਉਹਨਾਂ ਇਸ ਦੁਖਦਾਈ ਸਮੇਂ ਵਿੱਚ ਹੋਛੀ ਸਿਆਸਤ ਕਰਨ ਵਾਲੇ ਲੀਡਰਾ ਦੀ ਨਿਖੇਧੀ ਕਰਦਿਆ ਲੋਕਾ ਨੂੰ ਅਪੀਲ ਕੀਤੀ ਕਿ ਇਹ ਉਹਨਾਂ ਦੀ ਪਰਖ ਦੀ ਘੜੀ ਹੈ।
ਉਹ ਅਜਿਹੇ ਲੋਕਾਂ ਨੂੰ ਨਕਾਰਨ ਜੋ ਕੁਰਸੀ ਲਈ ਪੰਜਾਬ ਦੇ ਲੋਕਾਂ ਦੇ ਜਜਬਾਤਾ ਨਾਲ ਖੇਡ ਰਹੇ ਹਨ। ਉਹਨਾਂ ਦੱਸਿਆ ਕਿ ਅੱਜ ਸੂਬੇ ਵਿਚ ਮਹਿੰਗਾਈ, ਬੇਰੁਜਗਾਰੀ, ਭ੍ਰਿਸਟਾਚਾਰ ਸਿਖਰ ਤੇ ਹੈ। ਵਿਰੋਧੀ ਧਿਰ ਪੰਜਾਬ ਦੀ ਲੜਾਈ ਲੜਨ ਦੀ ਬਜਾਏ ਚੁਪਚਾਪ ਤਮਾਸਾ ਦੇਖ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ, ਸਿਹਤ ਸਹੂਲਤ ਅਤੇ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਕੋਈ ਠੋਸ ਕਦਮ ਚੁੱਕੇ। ਉਹਨਾਂ ਪੰਜਾਬ ਦੀ ਮੌਜੂਦਾ ਹਾਲਤ ਤੇ ਚਿੰਤਾ ਜਾਹਿਰ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly