ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼ਾਮਚੁਰਾਸੀ ਹਲਕੇ ਦੇ ਵਿਧਾਇਕ ਪਵਨ ਕੁਮਾਰ ਆਦੀਆ ਵਲੋਂ ਕਾਂਗਰਸ ਪਾਰਟੀ ਦੀ ਮਜਬੂੁਤੀ ਲਈ ਨਗਰ ਕੌਂਸਲ ਸ਼ਾਮਚੁਰਾਸੀ ਦੀ ਚੋਣ ਦੰਗਲ ਵਿਚ ਆਪਣੇ 9 ਉਮੀਦਵਾਰ ਉਤਾਰੇ ਹਨ। ਜਿੰਨ੍ਹਾਂ ਦੀ ਕਿਸਮਤ ਦਾ ਫੈਸਲਾ ਵੋਟਰ 14 ਫਰਵਰੀ ਨੂੰ ਵੋਟ ਪਾ ਕੇ ਕਰ ਦੇਣਗੇ। ਇਸ ਅਧੀਨ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕਮਾਰ ਆਦੀਆ ਵਲੋਂ ਕਸਬਾ ਸ਼ਾਮਚੁਰਾਸੀ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਦਾਖਲ ਕਰਵਾਏ ਗਏ।
ਇਸ ਮੌਕੇ ਕਾਂਗਰਸੀ ਉਮੀਦਵਾਰ ਹਰਭਜਨ ਕੌਰ ਨੇ ਵਾਰਡ ਨੰਬਰ 1, ਵਾਰਡ ਨੰਬਰ 2 ਤੋਂ ਅਮਿਤ ਕੁਮਾਰ, ਵਾਰਡ ਨੰਬਰ 3 ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ 4 ਤੋਂ ਕੁਲਜੀਤ ਸਿੰਘ, ਵਾਰਡ ਨੰਬਰ 5 ਤੋਂ ਬਲਜਿੰਦਰ ਕੌਰ, ਵਾਰਡ ਨੰਬਰ 6 ਤੋਂ ਬਲਵੀਰ ਸਿੰਘ, ਵਾਰਡ ਨੰਬਰ 7 ਤੋਂ ਜੀਵਨ ਜੋਤੀ, ਵਾਰਡ ਨੰਬਰ 8 ਤੋਂ ਨਿਰਮਲ ਕੁਮਾਰ, ਵਾਰਡ ਨੰਬਰ 9 ਤੋਂ ਗੁਰਜੀਤ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਰਿਟਰਨਿੰਗ ਅਫ਼ਸਰ ਮਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ, ਤਜਿੰਦਰ ਸਿੰਘ ਇੰਜੀਨੀਅਰ, ਸੁਰਜੀਤ ਕੁਮਾਰ ਸੁਪਰਡੈਂਟ, ਰਜਿੰਦਰ ਕੰਵਰ ਸਹਾਇਕ ਇੰਜੀਨੀਅਰ ਦੀ ਸਮੁੱਚੀ ਟੀਮ ਸਮੇਤ ਸ਼ਾਮਿਲ ਸਨ।