(ਸਮਾਜ ਵੀਕਲੀ)
ਕਾਂ-ਕਾਂ ਦੀ ਰੱਟ ਲਾਵੇ ਕਾਂ,
ਨਜ਼ਰੀ ਪੈਂਦਾ ਇਹ ਹਰ ਥਾਂ।
ਸਿਆਣਿਆਂ ਦੇ ਵਿੱਚ ਇਸਦਾ ਨਾਂ,
ਕਰੇ ਸ਼ਰਾਰਤ,ਉਝ ਹਰ ਥਾਂ।
ਚਿੱੜੀ, ਘੁੱਗੀ ਦਾ ਜਾਪੇ ਵੈਰੀ,
ਰੱਖਦਾ ਏ ਅੱਖ ਉਹਨਾਂ ਤੇ ਗਹਿਰੀ।
ਆਂਡੇ ਇਹਨਾਂ ਦੇ ਖਾ ਜਾਂਦਾ ਏ,
ਹੁੰਦਾ ਹੈ ਜਿਵੇਂ ਪੱਕਾ ਵੈਰੀ।
ਸੁਰਮੇ ਰੰਗੀ,ਕਾਲੀ ਗਰਦਨ,
ਕਾਲਾ-ਬੱਗਾ ,ਨਿੱਗਾ ਹੈ ਗਹਿਰੀ।
ਗਲੀ,ਮੁਹੱਲੇ ਸ਼ੋਰ ਮਚਾਵਣ,
ਚੋਰੀ ਦੀ ਲਤ, ਇਹਨੂੰ ਭੈੜੀ ।
ਜੋ ਕੁਝ ਮਿਲਦਾ ਲੈ ਉੱਡ ਜਾਂਦਾ,
ਕੌਲੀ,ਚਮਚਾ,ਇਹ ਕਈਂ ਬਾਰੀ।
ਚੀਜ਼ ਲਪੇਟੀ ਕੋਈ ਨਾ ਛੱੜੇ,
ਲਵੇ ਤਲਾਸ਼ੀ, ਕਈ ਕਈ ਬਾਰੀ।
ਕੋਇਲ ਇਸਨੂੰ ਸਬਕ ਸਿਖਾਵੇ,
ਲੈਂਦਾ ਸਿੱਖਿਆ,ਇਹ ਹਰ ਬਾਰੀ ।
ਸੰਦੀਪ ਚਲਾਕੀ ਕਰੇ ਇਹ ਭਾਰੀ,
ਲੁੱਟਿਆ ਜਾਂਦਾ ਹੈ ਹਰ ਬਾਰੀ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :- 98153 21017