(ਸਮਾਜ ਵੀਕਲੀ)
ਪਿੱਛੇ ਜਿਹੜੀ ਬੀਜੀ ਆ ਫ਼ਸਲ ਬਾਪੂ ਨੇ ,
ਮਹਿੰਗੇ ਮੁੱਲ ਵਾਲੀ ਰੋਲਣੀ ਏ ਮੰਡੀ ‘ਚ ।
ਕਹੀਆਂ ਨਾਲ ਨੱਕੇ ਛੱਡ ਮੋੜਨੇ ,
ਇਹੋ ਕਹੀ ਧਰ ਦੇ ਮੋਦੀ ਦੀ ਸੰਘੀ ‘ਚ ।
ਗੋਡੇ ਉੱਤੇ ਰੱਖ ਬਾਪੂ ਖਾਵੇਂ ਰੋਟੀਆਂ ,
ਵੇਖਦੀਆਂ ਸਭ ਸਰਕਾਰਾਂ ਖੋਟੀਆਂ ।
ਸੜਕਾਂ ਤੇ ਰੋਲਤੀਆਂ ਪੱਗਾਂ ਤੇਰੀਆਂ ,
ਲੀਡਰਾਂ ਨੂੰ ਖਿੱਚ ਖੇਤ ਵਾਲੀ ਬੰਗੀ ‘ਚ ।
ਕਹੀਆਂ ਨਾਲ ਨੱਕੇ ਛੱਡ ਮੋੜਨੇ ,
ਏਹੋ ਕਹੀ ਧਰਦੇ ਮੋਦੀ ਦੀ ਸੰਘੀ ‘ਚ।
ਬੜਾ ਚਿਰ ਰਹਿ ਗਏ ਆਪਾਂ ਚੁੱਪ ਓਏ,
ਪਿੰਡੇ ਤੇ ਹੰਢਾਈ ਬੜੀ ਛਾਂ ਧੁੱਪ ਓਏ ।
ਅੱਤਵਾਦੀ ਅੱਤਵਾਦੀ ਕਹਿਣ ਲੱਗ ਪਏ,
ਕਰਦਿਓ ਪੂਰੀ ਮੰਗ ਵਾੜ ਜੰਗੀ ‘ਚ ।
ਕਹੀਆਂ ਨਾਲ ਨੱਕੇ ਛੱਡ ਮੋੜਨੇ ,
ਏਹੋ ਕਹੀ ਧਰ ਦੇ ਮੋਦੀ ਦੀ ਸੰਘੀ ‘ਚ ।
ਸੋਚਿਆ ਸੀ ਜ਼ਿੰਦਗੀ ਸੁਖਾਲੀ ਹੋਊਗੀ ,
ਲੰਘ ਗਏ ਚੁਰਾਸੀ(84)ਵਾਲੇ ਦੰਗੇ ਨੇ ।
ਜੁਝਾਰਵਾਦੀ ਵੀਰ ਮੇਰੇ ਦੇਸ਼ ਦੇ ,
ਭੁੱਲ ਜਾਈਏ ਕਿਵੇਂ ਫਾਹੇ ਉਹ ਟੰਗੇ ਨੇ ।
ਪੋਤਿਆਂ ਨੂੰ ਦੇ ਬਾਪੂ ਗੁੜ੍ਹਤੀ ,
ਸਿੱਖਿਆ ਜੋ ਵੀ ਉਮਰ ਲੰਘੀ ‘ਚ ।
ਕਹੀਆਂ ਨਾਲ ਨੱਕੇ ਛੱਡ ਮੋੜਨੇ,
ਇਹੋ ਕਹੀ ਧਰ ਦੇ ਮੋਦੀ ਦੀ ਸੰਘੀ ‘ਚ।
ਗੁਰਵੀਰ ਅਤਫ਼