ਕਹਾਣੀਕਾਰ ਪ੍ਰੇਮ ਗੋਰਖੀ ਦੇ ਗਏ ਸਦੀਵੀ ਵਿਛੋੜਾ

ਕਹਾਣੀਕਾਰ ਪ੍ਰੇਮ ਗੋਰਖੀ

ਪ੍ਰੇਮ ਗੋਰਖੀ ਦੇ ਤੁਰ ਜਾਣ ਨਾਲ ਸਾਹਿਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ – ਖਾਨਪੁਰੀ

ਜਲੰਧਰ /ਆਦਮਪੁਰ (ਸਟਾਫ਼ ਰਿਪੋਰਟਰ) – ਸਾਹਿਤਕ ਅਤੇ ਪੱਤਰਕਾਰੀ ਹਲਕਿਆਂ ਸਮੇਤ ਸ਼ਾਮਚੁਰਾਸੀ ਤੇ ਦੇ ਆਸ ਪਾਸ ਦੇ ਪਿੰਡਾਂ ਖਾਸ ਤੌਰ ਤੇ ਮੱਛਰੀਵਾਲ, ਧੁਦਿਆਲ, ਤਾਰਾਗੜ੍ਹ, ਸਾਂਧਰਾ ਆਦਿ ਪਿੰਡਾਂ ਵਿਚ ਕਹਾਣੀਕਾਰ ਪ੍ਰੇਮ ਗੋਰਖੀ ਜਿਨ੍ਹਾਂ ਨੇ ਦਰਜਨ ਦੇ ਕਰਿਬ ਕਿਤਾਬਾਂ ਲਿਖੀਆਂ ਸਨ ਦੇ ਅਚਾਨਕ ਸਦੀਵੀ ਵਿਛੋੜੇ ਦੀ ਖਬਰ ਸੁਣਕੇ ਸੋਗ ਦੀ ਲਹਿਰ ਫੈਲ ਗਈ ।ਇਨ੍ਹਾਂ ਪਿੰਡਾਂ ਵਿਚ ਗੋਰਖੀ ਦੀ ਗਹਿਰੀ ਰਿਸ਼ਤੇਦਾਰੀ ਹੋਣ ਅਤੇ ਸ਼ਾਮਚੁਰਾਸੀ ਦੇ ਸਲਾਮਤ ਅਲੀ ਅਲੀ ਸਭਿਆਚਾਰਕ ਮੇਲੇ ਨਾਲ ਜੁੜੇ ਹੋਣ ਕਰਕੇ ਆਉਣੀ ਜਾਣੀ ਤੇ ਮੇਲ ਮਿਲਾਪ ਸਦਕਾ ਇਸ ਹਲਕੇ ਵਿਚ ਵੀ ਆਪਦੀ ਸਦਭਾਵਨਾ ਬਣੀ ਹੋਈ ਸੀ।

ਉਨ੍ਹਾਂ ਦੇ ਤੁਰ ਜਾਣ ਤੇ ਇੰਟਰਨੈਸ਼ਨਲ ਪੰਜਾਬੀ ਕਲਚਰ ਸੁਸਾਇਟੀ ਦੇ ਚੇਅਰਮੈਨ ਗੁਰਮੀਤ ਖ਼ਾਨਪੁਰੀ, ਪ੍ਰਧਾਨ ਦਲਜੀਤ ਬਿੱਟੂ, ਸਕੱਤਰ ਪ੍ਰਿੰਸੀਪਲ ਸ਼ਾਦੀ ਲਾਲ ਅਨੰਦ, ਸਕੱਤਰ ਕੁਲਦੀਪ ਚੁੰਬਰ, ਸੁਖਜੀਤ ਖ਼ਾਨਪੁਰੀ, ਮੈਡਮ ਸੁਸ਼ਮਾ ਵਾਸੂਦੇਵਾ,ਪ੍ਰੋਫੈਸਰ ਇੰਦਰਜੀਤ ਸਿੰਘ, ਪ੍ਰੋ. ਸੁਖਵੀਰ ਕੌਰ, ਪੱਪੀ ਧੁਦਿਆਲ, ਸੁਖਜੀਤ ਝਾਂਸਾਂ ਵਾਲਾ, ਸੋਨੂ ਜਲਭੇ, ਰਵੀ ਫੁਗਲਾਣਾ, ਹਰਦੀਪ ਦੀਪਾ, ਸੂਫ਼ੀ ਸਿਕੰਦਰ, ਕੁਲਵਿੰਦਰ ਕਿੰਦਾ, ਤਾਜ ਨਗੀਨਾ, ਬਲਦੇਵ ਰਾਹੀਂ, ਪੰਮੀ ਲਾਲੋਮਜ਼ਾਰਾ, ਡਾ ਸੀ ਭਾਟੀਆ, ਸੋਨੂ ਲੰਮੇ, ਮਿੰਟੂ ਕਾਲੂਵਾਹਰੀਆ, ਮਾਨ ਸ਼ਾਮ ਚੁਰਾਸੀ, ਰਸ਼ਪਾਲ ਦਰਵੇਸ਼, ਲਹਿੰਬਰ ਕੋਟਲਾ, ਦਿਨੇਸ਼ ਸ਼ਾਮ ਚੁਰਾਸੀ, ਬਲਵਿੰਦਰ ਬੰਗੜ, ਰਾਮ ਕਠਾਰ, ਗੁਰਬਚਨ ਬੰਗੜ, ਜੁਗਨੀ, ਸੁੱਖਾ ਹਰੀਪੁਰ, ਸਰਬਜੀਤ ਫੁੱਲ, ਪ੍ਰੋ. ਮਨਜਿੰਦਰ ਸਿੰਘ, ਪ੍ਰਗਟ ਚੁੰਬਰ, ਵਿਜੇ ਭਾਟੀਆ, ਪ੍ਰਿ. ਗੁਰਦਿਆਲ ਸਿੰਘ ਫੁੱਲ, ਡਾ. ਜਸਵੰਤ ਰਾਏ, ਮਨਜੀਤ ਰਾਏ ਬੱਲ, ਸਤਪਾਲ ਸਾਹਲੋਂ, ਤਰਸੇਮ ਦਰਦੀ, ਵਿੱਕ ਹੀਰ, ਦੁਪਿੰਦਰ ਬੱਸੀ, ਸੁਖਜੀਵਨ ਸਫਰੀ, ਰਣਜੀਤ ਕਲਸੀ, ਜਸਵਿੰਦਰ ਬੱਲ, ਪ੍ਰਸ਼ੋਤਮ ਸਰੋਏ, ਸੰਦੀਪ ਡਰੋਲੀ, ਰਵਿੰਦਰ ਰਾਜੋਵਾਲੀਆ, ਰਾਜ ਗੁਲਜ਼ਾਰ, ਮਹਿੰਦਰ ਮਹੇੜੂ, ਧਰਮਪਾਲ ਕਠਾਰ, ਰਣਦੀਪ ਸਿੱਧੂ, ਪ੍ਰਸ਼ੋਤਮ ਚੁਖਿਆਰਾ, ਅਸ਼ੋਕ ਚੁੰਬਰ ਸਮੇਤ ਕਈ ਹੋਰ ਸਾਹਿਤ ਕਲਾ ਨਾਲ ਸਬੰਧਿਤ ਸਖਸ਼ੀਅਤਾਂ ਸ਼੍ਰੀ ਗੋਰਖੀ ਜੀ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

Previous articleਪਹਿਲੀ ਮਈ ਦਾ ਸੁਨੇਹਾ – ਕਿਰਤ ਤੇ ਆਜ਼ਾਦੀ ਲਈ ਸੰਘਰਸ਼ !
Next articleਸਮਰੱਥ ਕਹਾਣੀਕਾਰ ‘ਪ੍ਰੇਮ ਗੋਰਖੀ’ ਦਾ ਦੇਹਾਂਤ