ਕਸਬਾ ਮਹਿਤਪੁਰ ਦੇ 11 ਲੋਕਾਂ ਨੂੰ ਕੀਤਾ ਕੁਆਰੰਟਾਈਨ

ਮਹਿਤਪੁਰ (ਸਮਾਜਵੀਕਲੀ,ਨੀਰਜ ਵਰਮਾ) ਜਿਕਰਯੋਗ ਹੈ ਕਿ ਲੁਧਿਆਣੇ ਦੇ ਰਹਿਣ ਵਾਲੀ ਕੁਲਦੀਪ ਕੌਰ ਜਿਸ ਦੇ ਪੇਕੇ ਮਹਿਤਪੁਰ ਵਿੱਚ ਹਨ। ਉਹ 20 ਮਾਰਚ ਤੋ 1 ਮਈ ਤੱਕ ਆਪਣੇ ਪੇਕੇ ਘਰ ਮਹਿਤਪੁਰ ਵਿਖੇ ਰਹਿ ਰਹੀ ਸੀ।ਅਤੇ ਕੱਲ 08 ਮਈ ਨੂੰ ਜਿਵੇ ਹੀ ਉਸਦਾ ਕੋਰੋਨਾ  ਪਾਜਟਿਵ ਲਗਣ ਤੇ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ।ਜਾਣਕਾਰੀ ਦਿੰਦੇ ਹੋਏ ਐਸ. ਐਮ. ਓ. ਮਹਿਤਪੁਰ ਡਾ ਵਰਿੰਦਰ ਜਗਤ ਨੇ ਦੱਸਿਆ ਕਿ ਕੁਲਦੀਪ ਕੌਰ ਜਿਨ੍ਹਾਂ ਜਿਨ੍ਹਾਂ ਦੇ ਸੰਪਰਕ ਵਿੱਚ ਆਈ ਤਕਰੀਬਨ ਕੁੱਲ 11 ਲੋਕਾਂ ਨੂੰ ਸੈਂਪਲ ਦੇਣ ਵਾਸਤੇ 108 ਐਮਬੂਲੈਂਸ ਦੀ ਸਹਾਇਤਾ ਨਾਲ ਜਲੰਧਰ ਭੇਜ ਦਿੱਤਾ ਗਿਆ ਹੈ।ਉਹਨਾਂ ਨੂੰ ਕੱਲ ਹੀ ਪਤਾ ਲੱਗਣ ਤੇ ਇਕਾਤਵਾਸ ਕਰ ਦਿੱਤਾ ਗਿਆ ਸੀ।  ਬਲਾਕ ਐਜੂਕੇਟਰ ਸੰਦੀਪ ਨੇ ਦੱਸਿਆ ਕਿ ਬਲਾਕ ਮਹਿਤਪੁਰ ਅਦੀਨ ਆਉਦੀਆ 140 ਪਿੰਡਾਂ ਚ ਰੇਪਿਡ ਰੂਰਲ ਰਿਸਪੋਸ਼ ਟੀਮਾਂ ਪੂਰੀ ਤਰਾਂ ਮਿਹਨਤ ਨਾਲ ਕੋਈ ਵੀ ਬਾਹਰੋਂ ਆਵੇ ਧਿਆਨ ਰੱਖਿਆ ਜਾ ਰਿਹਾ ਹੈ ।ਅਤੇ ਕੁਆਰੰਟਾਈਨ ਕੀਤਾ ਜਾ ਰਿਹਾ ਹੈ।
ਬਲਾਕ ਐਜੂਕੇਟਰ ਸੰਦੀਪ ਨੇ ਦੱਸਿਆ ਕਿ ਸਿਹਤ ਵਿਭਾਗ   ਵਲੋਂ ਕੋਵਾ ਪੰਜਾਬ ਐਪ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਅਤੇ ਇਕਾਤਵਾਸ ਕੀਤੇ ਲੋਕਾਂ ਤੇ ਨਜ਼ਰ ਵੀ ਰੱਖੀ ਜਾ ਰਹੀ ਹੈ। ਸਰਕਾਰ ਵਲੋਂ ਹਦਾਇਤ ਕੀਤੀ ਗਈ ਹੈ ਕਿ ਕੋਰੋਨਾ  ਦੇ ਸ਼ੱਕੀ ਮਰੀਜਾਂ  ਦੇ ਮੋਬਾਇਲ ਫੋਨ ਵਿੱਚ ਇਹ ਐਪ ਡਾਊਨਲੋਡ ਕਰਵਾਈ ਜਾਵੇ । ਉਹਨਾਂ ਨੇ ਲੋਕਾ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੋ ਉਹਨਾਂ ਦੇ ਪਰਿਵਾਰ ਜਾ ਨੇੜਲੇ ਘਰਾਂ ਵਿੱਚ ਦੂਜੇ ਸੂਬੇ ਤੋਂ ਕੋਈ ਵਿਅਕਤੀ ਅਉਂਦਾ ਹੈ ਤਾਂ ਉਸ ਦੀ ਸੂਚਨਾ ਨੇੜਲੇ ਸਿਹਤ ਕੇਂਦਰ ਜਾ ਆਸ਼ਾ ਵਰਕਰ ਨੂੰ ਦਿੱਤੀ ਜਾਵੇ।
Previous articleਮੋਬਾਇਲ ਭੱਤਾ
Next articleRaina, Irfan want BCCI to allow ‘non-contracted’ Indians in T20 leagues