ਇਸਲਾਮਾਬਾਦ (ਸਮਾਜਵੀਕਲੀ): ਪਾਕਿਸਤਾਨ ਨੇ ਇਸਲਾਮਿਕ ਸਹਿਯੋਗ ਜਥੇਬੰਦੀ (ਓਆਈਸੀ) ਨੂੰ ਕਸ਼ਮੀਰ ਮੁੱਦੇ ਦੇ ਹੱਲ ਲਈ ਆਪਣੀਆਂ ਕੋਸ਼ਿਸ਼ਾਂ ਅੱਗੇ ਵਧਾਉਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੀ ਅਪੀਲ ’ਤੇ ਜੰਮੂ ਕਸ਼ਮੀਰ ਬਾਰੇ ਓਆਈਸੀ ਸੰਪਰਕ ਸਮੂਹ ਦੀ ਇੱਕ ਡਿਜੀਟਲ ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਟਿੱਪਣੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਆਪਣੇ ਸੰਬੋਧਨ ’ਚ ਕੁਰੈਸ਼ੀ ਨੇ ਓਆਈਸੀ ਤੋਂ ਕਸ਼ਮੀਰ ਮੁੱਦੇ ਦੇ ਪੱਕੇ ਹੱਲ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਕੁਰੈਸ਼ੀ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਕਸ਼ਮੀਰ ਦੀ ਸਥਿਤੀ ਨੂੰ ਸਮਝਣ ਲਈ ਸਮੂਹ ਇੱਕ ਨਜ਼ਰਸਾਨੀ ਮਿਸ਼ਨ ਬਣਾਉਣ ’ਤੇ ਸਹਿਮਤ ਹੋਇਆ ਹੈ।