ਕਵੈਂਟਰੀ ਦੇ ਅਗਾਂਹਵਧੂ ਲੋਕਾਂ ਨੇ ਹੈਲਥ ਵਰਕਰਜ਼ ਲਈ £3220 ਇਕਠੇ ਕੀਤੇ।


ਕਵੈਂਟਰੀ (ਸਮਾਜਵੀਕਲੀ)- ਇਗਲੈਂਡ ਵਰਗੇ ਤਰੱਕੀ ਪਸੰਦ ਇਡਸਟਰੀਅਲ ਮੁਲਕ ਦੀ ਜੋ ਹਾਲਤ ਅੱਜ Corona virus ਨੇ ਹਰ ਦਿੱਤੀ ਹੈ ੳੁਹ ਤਰਸਯੋਗ ਹੈ। ਹਸਪਤਾਲਾਂ ਵਿਚ ਡਾਕਟਰਾਂ ਨਰਸਾਂ ਕੋਲ਼ ਆਪਣੇ ਬਚਾਅ ਲਈ ਜੋ ਦਸਤਾਨੇ ਐਪਰਨ ਮਾਸਕ ਵਾਈਜਰ ਚਾਹੀਦੇ ਸਨ ਦੀ ਵੀ ਘਾਟ ਆ ਰਹੀ ਹੈ ਜੋ ਕਿ ਇਕ ਬਹੁਤ ਹੀ ਜ਼ਰੂਰੀ ਅਤੇ ਮੁਢਲੀ ਜ਼ਰੂਰਤ ਹੈ।

ਮਰੀਜ਼ਾਂ ਲਈ ਵੈਟੀਲੇਟਰਾਂ ਦੀ, ਬੈਡਾਂ ਦੀ ਘਾਟ ਇਹ ਦਰਸਾਉਂਦੀ ਹੈ ਕਿ ਬਰਤਾਨਵੀ ਸਰਕਾਰ ਦੀਆਂ  ਬਦਨੀਤੀਆਂ ਕਾਰਨ ਹੀ ਅੱਜ NHS ਸਿਹਤ ਵਿਭਾਗ ਦੀ ਇਹ ਹਾਲਤ ਹੋਈ ਹੈ । ਮਾਰਗਰੇਟ ਥੈਚਰ ਦੀ ਸਰਕਾਰ ਅਤੇ ਬਾਅਦ ਦੀਆਂ ਸਰਕਾਰਾਂ ਦੀਆ ਨਿਜੀਕਰਨ ਅਤੇ ਖਰਚੇ ਘਟਾਉਣ ਦੀਆਂ ਨੀਤੀਆਂ ਨੇ ਸਿਹਤ ਸੇਵਾਵਾਂ ਦਾ ਥੱਲਾ ਲਾਇਆ ਹੈ । ਹੁਣ ਉਪਰੋਂ ਦੀ ਇਹ ਕਿਹਾ ਜਾ ਰਿਹਾ ਹੈ ਕਿ ਸਾਨੂੰ ਕਿਹੜਾ ਪਤਾ ਸੀ ਕਿ Corona Covid 19 ਵਰਗੇ ਮਹਾਂਮਾਰੀ ਆ ਰਹੀ ਹੈ ਜੋ ਅਸੀਂ ਤਿਆਰੀ ਕਰ ਕੇ ਰਖਦੇ । ਪਰ ਇਹਨਾਂ ਕੋਲ ਬਿਲੀਅਨਜ ਪੌਂਡ ਖ਼ਰਚ ਕੇ Trident submarine ਵਰਗੇ ਮਾਰੂ ਹਥਿਆਰ ਲੜਾਈ ਵਿਚ ਵਰਤੇ ਵਾਸਤੇ ਅਤੇ ਦੂਜੇ ਮੁਲਕਾਂ ਤੇ ਹਮਲਾ ਕਰਨ ਲਈ ਤਿਆਰ ਰਖੇ ਹੋਏ ਹਨ ਪਰ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਇਹਨਾਂ ਕੋਲ ਪੈਸੇ ਦੀ ਘਾਟ ਹੋ ਜਾਂਦੀ ਹੈ। ਸਾਡੇ ਟੈਕਸ ਇਹ ਗ਼ਲਤ ਇਸਤੇਮਾਲ ਕਰਦੇ ਹਨ ਅਤੇ ਅੰਤ ਮੁਸੀਬਤ ਦੀ ਘੜੀ ਵਿੱਚ ਅਸੀਂ ਲੋਕਾਂ ਵਲੋ ਚਲਾਈਆਂ ਚੈਰਿਟੀ ਵਾਲੀਆਂ ਸੰਸਥਾਵਾਂ ੳੁਤੇ ਨਿਰਭਰ ਕਰ ਰਹੇ ਹਾਂ। ਅਸੀਂ Charity ਦੇ ਖਿਲਾਫ ਨਹੀਂ ਹਾਂ ਪਰ ਇਹ ਵੀ ਨਹੀਂ ਚਾਹੁੰਦੇ ਕਿ NHS ਵਰਗੀ ਸੰਸਥਾ ਲੋਕਾਂ ਦੇ ਹੱਥਾਂ ਵਲ ਵੇਖੇ ।
ਕਵੈਂਟਰੀ ਦੇ ਸਾਥੀਆਂ ਨੇ ਅੱਛਰ ਸਿੰਘ ਖਰਲਵੀਰ ਦੀ ਪਹਿਲਕਦਮੀ ਨਾਲ ਆਪਣੀਆਂ ਜੇਬਾਂ ਵਿਚੋਂ 3220 ਪੌਂਡ ਇਕਠੇ ਕਰਕੇ ਹੈਲਥ ਵਰਕਰਜ਼ ਦਾ ਮਨੋਬਲ ਵਧਾਉਣ ਵਿਚ ਮਦਦ ਕੀਤੀ ਹੈ। University Hospitals Coventry and Warwickshire ਨੇ ਸਾਰੇ ਮੱਦਦਗਾਰਾਂ ਦਾ ਬਹੁਤ ਧੰਨਵਾਦ ਕੀਤਾ ਹੈ।  ਮਦਦ ਕਰਨ ਵਾਲੇ ਸਾਥੀਆਂ ਅਤੇ ਸੰਸਥਾਵਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ-
ਇੰਡੀਅਨ ਵਰਕਰਜ਼ ਐਸੋਸੀਏਸ਼ਨ
ਪੰਜਾਬੀ ਲਿਖਾਰੀ ਸਭਾ
Coventry Against Racism
Asian Rationalist Society Britain
ਸ੍ਰੀ ਕੇ ਮੁਧਰ
ਸ ਗੁਰਦੇਵ ਸਿੰਘ ਢਿੱਲੋਂ
ਸ ਬਲਵੰਤ ਸਿੰਘ
Mrs Margery John

ਵਲੋਂ – ਭਗਵੰਤ ਸਿੰਘ
ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ

Previous articleIn Conversation with Dr Anil K Gaikwad
Next articleB4U EXPLORE THE RELATIONSHIP BETWEEN SPIRITUALITY AND SUCCESS IN NEW SERIES ‘WEALTH OF INDIA’.