(ਸਮਾਜ ਵੀਕਲੀ)
ਸ਼ਬਦ ਨਹੀਂ ਕਵੀ ਵਿਕਦੇ ਹਨ
ਟਕੇ ਟਕੇ ਤੇ
ਕੁਰਸੀ ਦੇ ਪਾਵੇ ਬਣ
ਕਰਦੇ ਨੇ ਲੋਕਤਾ ਦਾ ਘਾਣ
ਕਵੀ ਬੰਦਾ ਬਣ ਜਾਵੇ ਚੰਗਾ ਹੈ
ਕਵਿਤਾ ਪਹਿਲਾਂ ਹੀ
ਬਹੁਤ ਲਿਖੀ ਗਈ ਹੈ
ਅਸੀਂ ਤਾਂ ਗੁਰਬਾਣੀ ਨਹੀਂ ਪੜ੍ਹ ਸਕੇ
ਅਮਲ ਕੀ ਕਰਨਾ ਹੈ
ਉਸਦੀ ਵਿਚਾਰਧਾਰਾ ਉਤੇ
ਅਸੀਂ ਤਾਂ ਕਿੱਸਿਆਂ ਦੇ ਪੁਜਾਰੀ ਬਣ
ਕਰਦੇ ਰਹੇ ਆਰਤੀ
ਹੀਰਾਂ, ਸੋਹਣੀਆਂ, ਸੱਸੀਆਂ ਤੇ
ਬੋਗੋ ਨਾਰ ਦੀ
ਸਾਨੂੰ ਨਹੀਂ ਚੇਤੇ ਰਿਹਾ ਦੁੱਲਾ ਭੱਟੀ
ਅਸੀਂ ਤਾਂ ਭੁੱਲ ਗਏ
ਗੁਰੂ ਗੋਬਿੰਦ ਸਿੰਘ ਦਾ ਫਲਸਫਾ
ਸਾਡੇ ਕਵੀਆਂ ਨੂੰ ਯਾਦ ਹਨ
ਦਿੱਲੀ ਦੇ ਕਵੀ ਦਰਬਾਰਾਂ ਦੀਆਂ
ਤਰੀਕਾਂ ਤੇ ਉਧਰ ਵੱਲ ਜਾਂਦੇ ਰਾਹ
ਉਹ ਤਾਂ ਭੁੱਲ ਗਏ
ਚਮਕੌਰ ਦੀ ਗੜ੍ਹੀ
ਅਨੰਦਪੁਰ ਦੀ ਘੇਰਾ ਬੰਦੀ
ਅੰਨ੍ਹੇ ਪੀਵੇ ਤੇ ਕੁੱਤਾ ਚੱਟੇ
ਇਹ ਤਾਂ ਇਨਾਮ ਸਨਮਾਨ ਤੇ ਪੁਰਸਕਾਰ ਲਈ
ਪੈਰਾਂ ਵਿੱਚੋਂ ਜੁੱਤੀ ਖੋਲ੍ਹ ਭੱਜਦੇ ਹਨ
ਸਾਈ ਉਤੇ ਪ੍ਰਧਾਨਗੀਆਂ ਤੇ ਮੁੱਖ ਬੰਦ ਲਿਖਦੇ ਹਨ
ਮਾਂ ਬੋਲੀ ਦੇ ਨਾਮ ਉਤੇ ਛਕਦੇ ਛਕਾਉਦੇ
ਆਪਣੇ ਚਹੇਤਿਆਂ ਤੇ ਚਹੇਤੀਆਂ
ਹੋਟਲਾਂ ਮੋਟਲਾਂ ਦੇ ਖਾਣੇ
ਭਲਿਆ ਤੂੰ ਕੀ ਜਾਣੇ
ਕਵੀ ਕੀ ਬਣ ਗਿਆ ਹੈ ?
ਬਲਵੰਤ ਸਿਆਂ
ਚੱਲ ਤੇਰੇ ਨਾਲ ਸਹਿਮਤ ਹਾਂ
ਖਬਰੇ ਮੁੜ ਪਵੇ
ਲੋਕਾਂ ਦੇ ਵੱਲ ਜਿਹਨਾਂ ਵੱਲ
ਪਿੱਠ ਕਰਕੇ ਤੁਰਿਆ ਹੈ
ਆਸ ਰੱਖਣੀ ਚੰਗੀ ਹੈ
ਦੇਰ ਸਵੇਰ ਬਦਲੇ ਗਾ
ਮੌਸਮ
ਅਜੇ ਘੁੱਪ ਹਨੇਰਾ ਹੈ
ਸਵੇਰ ਦੀ ਉਡੀਕ ਕਰ
ਚਾਨਣ ਹੋਵੇਗਾ
ਸੂਰਜ ਚੜ੍ਹਨ ਵਾਲਾ ਹੈ
ਬੁੱਧ ਸਿੰਘ ਨੀਲੋੰ
9464370823
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly