(ਸਮਾਜ ਵੀਕਲੀ)
ਤੂੰ ਪੁੱਛਦੈ ਮੇਰੇ ਗਮ ਦੀ ਗੱਲ,
ਕੰਨ ਕਰ ਦੱਸਾ ਕੰਮ ਦੀ ਗੱਲ ।
ਰੋਟੀ ਹੁੰਦੀ ਵੱਡਾ ਮਸਲਾ ,
ਏਥੋਂ ਹੀ ਸਦਾ ਜੰਮਦੀ ਗੱਲ ।
ਟੁੱਟੇ ਦਿਲ ਨੂੰ ਕੀ ਪੁੱਛਦਾ ਏ ,
ਉਹ ਤੇ ਕਰਦੈ ਰਮ ਦੀ ਗੱਲ ।
ਫਕੀਰ ਨੂੰ ਪੁੱਛੀ ਮਿੱਟੀ ਕੀ ਏ ?
ਹੱਡ , ਮਾਸ ਜਾਂ ਚੰਮ ਦੀ ਗੱਲ ।
ਅੱਗ,ਵੈਰ ਜਦੋਂ ਜਿਆਦਾ ਵੱਧ ਜਾਏ,
ਫੇਰ ਨਹੀ ਛੇਤੀ ਥੰਮ੍ਹ ਦੀ ਗੱਲ ।
ਹਾਂ ਓ ਸਿਮਰ ਸਿਆਣਾ ਹੁੰਦੈ ,
ਜੋ ਕਰਦੈ ਦਮ ਚੋ’ ਦਮ ਦੀ ਗੱਲ ।
ਸਿਮਰਨਜੀਤ ਕੌਰ ਸਿਮਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly