(ਸਮਾਜ ਵੀਕਲੀ)
ਇੰਝ ਖਹਿੰਦੀਆਂ ਪੀੜਾਂ ਨਾਲ਼ ਮੇਰੇ
ਐਵੇਂ ਜਿਵੇਂ ,ਤੱਟ ਨਾਲ ਲਹਿਰਾਂ ਨੇ !
ਜੰਮਦੇ ਅੱਖਰ ਮੇਰੀਆਂ ਸੋਚਾਂ ਚ
ਨਾ ਜਾਣਾ ਏ ਕੀ ਹੁੰਦੀਆਂ ਬਹਿਰਾਂ ਨੇ !
ਖੇਤਾਂ ਦਾ ਪੁੱਤ ,ਰੁੱਖ ਯਾਰ ਸੀ ਮੇਰੇ
ਕਈ ਧੜਿਆਂ ਚ ਵੰਡਿਆ ਸ਼ਹਿਰਾਂ ਨੇ!
ਅੱਜ ਸੁੱਕਿਆ ਇਕ ਟਾਹਣ ਫੇਰ
ਵਿਯੋਗ ਮੇਰਾ,ਜਾਂ ਬੇਵਫ਼ਾ ਦੁਪਿਹਰਾਂ ਨੇ!
ਮਾਫ ਕਰਨਾ ਤੁਸਾਂ ਰਵਿੰਦਰ ਦੋਸਤੋ
ਏ ਵਿਛੋੜਾ ਤਾਂ ਢਿੱਡ ਦੀਆਂ ਮਾਰਾਂ ਨੇ!
ਪਰਤ ਆਵਾਂਗਾ ਜਲਦੀ ਬੇਖੌਫ ਰਹੋ
ਕਦ ਰੁਕੇ ਦਰਿਆ, ਪੈਂਦੀਆਂ ਖਾਰਾਂ ਨੇ !
ਸਿੰਘ ਰਵਿੰਦਰ!
ਫ਼ਤਹਿਗੜ੍ਹ ਸਾਹਿਬ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly