ਕਵਿਤਾ

(ਸਮਾਜ ਵੀਕਲੀ)

ਕੀ ਮੰਦਰ , ਕੀ ‘ਗੁਰੂਦਵਾਰਾ  , ਕੀ ਮਸਜਿਦ  ,  ਕੀ ਡੇਰਾ ਏ

ਵੇਖਣ  ਵਾਲੀ , ਅੱਖ  ਚਾਹੀਦੀ , ਹਰ  ਥਾਂ  ਤੇਰਾ  ਵਸੇਰਾ  ਏ
ਫੁੱਲਾਂ , ਕਲੀਆਂ , ਕਮਲਾਂ ਦੇ ਵਿੱਚ ਮਹਿਕਣ ਵਾਲਾ ਤੂੰ ਹੀਂ ਐਂ
ਸ਼ਾਮ ਸਵੇਰੇ , ਪੰਛੀਆਂ ਅੰਦਰ  ਚਹਿਕਣ  ਵਾਲਾ  ਤੂੰ  ਹੀਂ  ਐਂ
ਵਿੱਚ ਹਵਾ ਦੇ ਘੁਲਿਆ ਮਿਲਿਆ  ਨਾ ਮੂਰਤ , ਨਾ ਚੇਹਰਾ ਏ
ਵੇਖਣ  ਵਾਲੀ , ਅੱਖ  ਚਾਹੀਦੀ , ‘ਹਰ  ਥਾਂ  ਤੇਰਾ  ਵਸੇਰਾ  ਏ
ਦੀਵੇ  ,  ਜੋਤਾਂ ,  ‘ਤੇ   ਸੂਰਜ   ਦੇ  ਅੰਦਰ  ਦਮਕੇਂ  ਤੂੰ  ਹੀਂ  ਤੂੰ
ਸੋਨੇ , ਚਾਂਦੀ , ਚੰਨ  , ਤਾਰਿਆਂ  ਦੇ ਵਿੱਚ  ਚਮਕੇਂ  ਤੂੰ  ਹੀਂ  ਤੂੰ
ਤੂੰ  ਹੀਂ  ਕਰਤਾ ,  ਤੂੰ  ਹੀਂ  ਧਰਤਾ  , ਤੇਰਾ  ਅਸੀਮ  ਘੇਰਾ  ਏ
ਵੇਖਣ  ਵਾਲੀ , ਅੱਖ  ਚਾਹੀਦੀ , ਹਰ  ਥਾਂ  ਤੇਰਾ  ਵਸੇਰਾ  ਏ
ਇੱਕ ਦਿਨ ਜਿੰਮੀ ਹਰ ਗੋਲੇ ਨੇ ਫੁੱਟ ਜਾਣਾ ਸਭ ਢਹਿ ਜਾਣਾ
ਤੂੰ ਹੀਂ ਤੂੰ ਸੀ ,  ਤੂੰ ਹੀਂ ਤੂੰ ਐਂ  ,  ਤੂੰ ਹੀਂ  ਤੂੰ  ਬੱਸ  ਰਹਿ   ਜਾਣਾ
ਲੱਖਾਂ ਰਹਿਬਰ  ਆਏ  ਤੁਰਗੇ”   ਭੇਦ  ਪਿਆ  ਨਾ  ਤੇਰਾ  ਏ
ਵੇਖਣ ‘ਵਾਲੀ , ਅੱਖ  ਚਾਹੀਦੀ , ਹਰ  ਥਾਂ  ਤੇਰਾ  ਵਸੇਰਾ  ਏ

 ਜਿੰਮੀ ਅਹਿਮਦਗਡ਼੍ਹ  

ਫੋਨ  ~  8195907681

Previous articleUkraine forces tricked Russia with disinformation campaign
Next articleਇੰਤਜਾਰ