ਕਵਿਤਾ

(ਸਮਾਜ ਵੀਕਲੀ)

ਜੰਮ ਪਈ ਏ ਜੇ ਧੀ
ਫਿਰ ਹੋਇਆ ਦੱਸੋ ਕੀ
ਐਵੇਂ ਜਾਂਦੇ ਕਾਹਤੋਂ ਝੂਰੀ
ਇਹ ਵੀ ਰੱਬ ਦਾ ਹੈ ਜੀਅ
ਮੰਨ ਰੱਬ ਦਾ ਭਾਣਾ ਸਵੀਕਾਰ ਕਰੋ …
ਧੀਆਂ ਪੁੱਤਾਂ ਚ ਫਰਕ ਨਹੀਂ ਕੋਈ
ਧੀਆਂ ਨੂੰ ਵੀ ਪਿਆਰ ਕਰੋ ..

ਲੱਖ ਖੁਸ਼ੀਆਂ ਮਨਾਓ
ਚੁੰਮ ਧੀ ਦੇ ਵੀ ਮੁੱਖ ਨੂੰ
ਕਰੋ ਸ਼ੁਕਰ ਖੁਦਾ ਦਾ
ਭਾਗ ਲੱਗ ਗਏ ਨੇ ਕੁੱਖ ਨੂੰ
ਆਈ ਹਨੇਰੀ ਜੇ ਤਾਂ ਮੀਹ ਦਾ ਇੰਤਜ਼ਾਰ ਕਰੋ ..
ਧੀਆਂ ਪੁੱਤਾਂ …..
………ਪਿਆਰ ਕਰੋ ..

ਕਰੋ ਜ਼ਰਾ ਗੌਰ ਧੀਆਂ
ਕਿੱਥੇ ਪੁੱਜ ਗਈਆਂ ਅੱਜ ਨੇ
ਕੁਝ ਖੜ੍ਹੀਆਂ ਬਾਡਰ ਤੇ
ਕੁਝ ਬਣ ਗਈਆਂ ਜੱਜ ਨੇ
ਖੜ੍ਹੀ ਅਬਲਾ ਵਾਲੀ ਨਾ ਦੀਵਾਰ ਕਰੋ .
ਧੀਆਂ ਪੁੱਤਾਂ ਚ ਫਰਕ ਨਹੀਂ ਕੋਈ
ਧੀਆਂ ਨੂੰ ਵੀ ਪਿਆਰ ਕਰੋ …

ਮੰਗਦੀਆਂ “ਕੁੜੀਵਲਾਹੀਆ” ਬੋਲ ਦੋ ਪਿਆਰ ਦੇ
ਕਾਹਤੋਂ “ਪ੍ਰਤਾਪ” ਧੀਆਂ ਕੁੱਖਾਂ ਵਿੱਚ ਮਾਰਦੇ ?
ਹਵਾਲੇ ਧੀਆਂ ਦੇ ਧੀਆਂ ਦਾ ਸੰਸਾਰ ਕਰੋ…
ਧੀਆਂ-ਪੁੱਤਾਂ ਚ ਫਰਕ ਨਹੀਂ ਕੋਈ ..
ਧੀਆਂ ਨੂੰ ਵੀ ਪਿਆਰ ਕਰੋ ….

 ਪ੍ਰਤਾਪ ਸਿੰਘ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਕਵਿਤਾ