ਕਵਿਤਾ

(ਸਮਾਜ ਵੀਕਲੀ)

ਸਨਮ ਮੇਰੇ , ਚਲੇ ਵੀ ਆਓ ਕਿ ਦਿਲ ਬੁਲਾਉਂਦਾ ਏ
ਹਾਏ ! ਨਾ ਹੋਰ ਇੰਝ ਸਤਾਓ ਕਿ ਦਿਲ ਬੁਲਾਉਂਦਾ ਏ

ਮੇਰੇ ਦਿਲਬਰ ਮੇਰੇ ਮਹਿਬੂਬ ਓ ਮੇਰੇ ਹਮਰਾਜ਼
ਬਿਖਰੀਆਂ ਜ਼ੁਲਫ਼ਾਂ ਆ ਸਹਿਲਾਓ ਕਿ ਦਿਲ ਬੁਲਾਉਂਦਾ ਏ

ਆਖਦੇ ਸੀ ਤੁਸੀਂ ਕਿ ਬਸ ਜਲਦੀ ਹੀ ਆਵਾਂਗਾ ,ਵੇਖੋ
ਮੌਸਮ ਹੋਇਆ ਸੁਹਾਨਾ ਆ ਜਾਓ ਕਿ ਦਿਲ ਬੁਲਾਉਂਦਾ ਏ

ਇਹ ਨੈਣ ਕਮਲੇ ਹਰ ਪਲ ਰਾਹ ਤੁਹਾਡੀ ਤੱਕਦੇ ਨੇ
ਆਣ ਨੈਣਾਂ ਦੀ ਪਿਆਸ ਬੁਝਾਓ ਕਿ ਦਿਲ ਬੁਲਾਉਂਦਾ ਏ

ਫ਼ੜ ਹੱਥ ਮੁਹੱਬਤ ਦੀਆਂ ਬਾਤਾਂ ਕਰਦੇ ਸੀ ਜੋ ,ਫ਼ਿਰ
ਮਿੱਠੀਆਂ ਉਹੀ ਬਾਤਾਂ ਪਾਓ ਕਿ ਦਿਲ ਬੁਲਾਉਂਦਾ ਏ

ਇਹ ਦਿਲ ਝੱਲਾ ਮੇਰੀ ਤਾਂ ਕੁਝ ਵੀ ਮੰਨਦਾ ਨਹੀਂ
ਤੁਸੀਂ ਹੀ ਝੱਲੇ ਨੂੰ ਆ ਸਮਝਾਓ ਕਿ ਦਿਲ ਬੁਲਾਉਂਦਾ ਏ

ਵੇਖ ਮੈਨੂੰ ਜੋ ਪਿਆਰ ਦੇ ਨਗਮੇ ਗਾਉਂਦੇ ਸੀ , ਉਹੀ
ਕੋਲ ਬੈਠ ‘ ਰੇਨੂੰ ‘ ਗੀਤ ਗਾਓ ਕਿ ਦਿਲ ਬੁਲਾਉਂਦਾ ਏ |

ਰਜਿੰਦਰ ਰੇਨੂੰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਬਹੁਤ ਹੋ ਗਿਆ “
Next articleਮਹਿੰਗਾਈ ਤੇ ਲੋਕ