ਕਵਿਤਾ

(ਸਮਾਜ ਵੀਕਲੀ)

ਸੱਚ ਨੂੰ ਝੂਠ ਦਬਾਉਣ ਪੈਂਦਾਂ
ਸਮਾਂ ਪਾ ਕੇ ਸੱਚ ਆਣ ਖੜਦਾ
ਪੰਜ਼ ਝੂਠੇ ਸ਼ੱਚੇ ਨੂੰ ਦਬਾ ਜਾਂਦੇ
ਸੱਚਾ ਫਿਰ ਵੀ ਹਿਕ ਤਾਣ ਖੜਦਾ
ਪੰਚਾਇਤ ਹੋਵੇ ਜਾਂ ਕਚਹਿਰੀ
ਸੱਚਾ ਆਪਣੀ ਸੱਚਆਈ ਲਈ ਲੜਦਾ
ਝੂਠਾ ਸੌ ਵਾਰ ਝੂਠ ਬੋਲੇ
ਝੂਠਾ ਵਿਚ ਪੰਚਾਇਤ ਦੇ ਨਾਂ ਖੜਦਾ
ਸੱਚ ਸੂਰਜ਼ ਦੇ ਵਾਂਗ ਚਮਕੇ
ਜਿਹੜਾ ਰੋਜ਼ ਸਵੇਰੇ ਆਣ ਚੜਦਾ
ਸਚ ਨਾਂਉ ਹੈ ਪਰਮਾਤਮਾਂ ਦਾ
ਮਨ ਤੇ ਪਿਆ ਹੈ ਹਾਊਮੈਂ ਦਾ ਪਰਦਾ
ਜੇ ਸੱਚ ਨੂੰ ਅੰਦਰ ਵਸਾ ਲਵੇਂ ਬੰਦਾਂ
ਉਹ ਪਰਮਾਤਮਾਂ ਦੇ ਦਰਵਾਜ਼ੇ ਚ ਜਾ ਵੜਦਾ

ਗੁਰਚਰਨ ਸਿੰਘ ਧੰਜ਼ੂ ਪਟਿਆਲਾ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੀ ਕੌਮ ਪਿੱਛੇ ਹੀ ਜਾ ਰਹੀ
Next articleਕਵਿਤਾ