(ਸਮਾਜ ਵੀਕਲੀ)
ਕੌਣ ਬਣੇ ਮੇਰੇ ਦੁੱਖ ਦਾ ਹਾਮੀ,
ਤੇ ਕੌਣ ਸੁਖ ਨਾਲ ਲਾਵੇ ਵੈਰ।
ਜਿਹੜੇ ਗਮ ਨੂੰ ਹੱਡੀ ਲਾਇਆ,
ਰੱਖਣ ਪੈੜਾਂ ਓ ਹਰ ਪੈਰ (ਪਹਿਰ)
ਓਦੇ ਆਉਣ ਦੀ ਖ਼ਬਰ ਕੋਈ ਨਾ
ਤੇ ਮੈਂ ਰੱਬ ਤੋਂ ਮੰਗਦੀ ਖ਼ੈਰ।
ਇਕ ਗ਼ਮ ਓਦ੍ਹਾ ਸਾਰੀ ਉਮਰੇ,
ਦੂਜਾ ਵਾਵਾਂ ਵੰਡਦੀਆਂ ਜ਼ਹਿਰ।
ਵੇ ਸੱਕ ਦੇ ਵਰਗੇ ਕੌੜੇ ਬੂਟੇ,
ਉੱਗੇ ਜਿਸਮ ਮੇਰੇ ਤੇ ਆਣ।
ਪਾਵਾਂ ਪਾਣੀ ਬਿਰਹੋਂ ਢਾਬ ਦਾ,
ਤੇ ਏ ਫੁੱਟ ਫੁੱਟ ਚੜ੍ਹੇ ਅਸਮਾਨ।
ਮੈਂ ਹੰਝੂਆਂ ਦੀ ਮਾਲਾ ਫੇਰੀ,
ਲੋਕੀਂ ਢੁੱਕ ਢੁੱਕ ਜੰਞਾਂ ਜਾਣ।
ਉਂਝ ਡੋਲੀ ਮੇਰੀ ਉੱਥੇ ਉੱਤਰੀ,
ਜਿੱਥੇ ਜਿਊਂਦੇ ਮਰੇ ਸਮਾਨ।
ਸਿਮਰਨਜੀਤ ਕੌਰ ਸਿਮਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly