ਕਵਿਤਾ

(ਸਮਾਜ ਵੀਕਲੀ)

ਕੀ ਆਖਾਂ ਆਪਣੀਆਂ ਦਰਦਾਂ ਨੂੰ,
ਮੇਰੇ ਸੱਜਣ ਕਿਉਂ ਬੇਦਰਦ ਹੋਏ।
ਚਾਹੁੰਦੇ ਰਹੇ ਜਿਹਨੂੰ ਜਾਨ ਸਮਝਕੇ ,
ਕਿਉਂ ਗੈਰਾਂ ਦੇ ਹਮਦਰਦ ਹੋਏ।
ਜਿੰਨਾ ਮਰਜ਼ੀ ਚਾਹੋ ਕਿਸੇ ਨੂੰ,
ਹੱਦ ਤੋਂ ਜਿਆਦਾ ਪਿਆਰ ਕਰੋ।
ਦਿਲ ਕੱਚ ਵਾਂਗਰਾਂ ਟੁੱਟ ਜਾਣਾ,
ਇਹ ਸੋਚ ਕੇ ਇਕਰਾਰ ਕਰੋ।
ਸੀ ਗਰਮਜੋਸ਼ੀ ਨਾਲ ਗੱਲਾਂ ਕਰਦੇ,
ਅੱਜ ਕਿਉਂ ਵਾਦੇ ਸਰਦ ਹੋਏ।
ਕੀ ਆਖਾਂ ਆਪਣੀਆਂ ਦਰਦਾਂ ਨੂੰ,
ਮੇਰੇ ਸੱਜਣ ਕਿਉਂ ਬੇਦਰਦ ਹੋਏ।
ਚਾਹੁੰਦੇ ਰਹੇ ਜਿਹਨੂੰ ਜਾਨ ਸਮਝਕੇ ,
ਕਿਉਂ ਗੈਰਾਂ ਦੇ ਹਮਦਰਦ ਹੋਏ।
ਸਮਝ ਰਿਹਾ ਹਾਂ ਫਿਤਰਤ ਉਸਦੀ,
ਹੱਸ ਹੱਸ ਗੱਲਾਂ ਕਰਨ ਦਾ ਮਤਲਬ।
ਪਲ ਦੋ ਪਲ ਦੀ ਤਨਹਾਈ ਹੀ ਸੀ,
ਮੇਰੇ ਤੇ ਦਿਲ ਹਰਨ ਦਾ ਮਤਲਬ।
ਸੀ ਧੁੱਪ ਵਾਂਗਰਾਂ ਚਮਕਣ ਵਾਲੇ,
ਕਿਉਂ ਚੇਹਰੇ ਓਹਦੇ ਗਰਦ ਹੋਏ।
ਕੀ ਆਖਾਂ ਆਪਣੀਆਂ ਦਰਦਾਂ ਨੂੰ,
ਮੇਰੇ ਸੱਜਣ ਕਿਉਂ ਬੇਦਰਦ ਹੋਏ।
ਚਾਹੁੰਦੇ ਰਹੇ ਜਿਹਨੂੰ ਜਾਨ ਸਮਝਕੇ ,
ਕਿਉਂ ਗੈਰਾਂ ਦੇ ਹਮਦਰਦ ਹੋਏ।
ਰਾਮ ਕਹਾਣੀ ਸੁਣਾ ਕੇ ਆਪਣੀ,
ਕਿਉਂ ਮੈਥੋਂ ਹਮਦਰਦੀ ਭਾਲਦੇ ਰਹੇ।
ਇੱਕ ਬਨੇਰੇ ਨੇ ਮੈਨੂੰ ਆ ਕੇ ਦਸਿਆ,
ਉਹ ਤਾਂ ਹਰ ਥਾਂ ਦੀਵੇ ਬਾਲਦੇ ਰਹੇ।
ਜਿਹਨੂੰ ਲਗਦਾ ਸੀ ਤੂੰ ਦੁੱਖਾਂ ਦਾ ਦਾਰੂ
‘ਮਜਬੂਰ” ਅੱਜ ਓਹਦੇ ਲਈ ਸਿਰ ਦਰਦ ਹੋਏ।
ਕੀ ਆਖਾਂ ਆਪਣੀਆਂ ਦਰਦਾਂ ਨੂੰ,
ਮੇਰੇ ਸੱਜਣ ਕਿਉਂ ਬੇਦਰਦ ਹੋਏ।
ਚਾਹੁੰਦੇ ਰਹੇ ਜਿਹਨੂੰ ਜਾਨ ਸਮਝਕੇ ,
ਕਿਉਂ ਗੈਰਾਂ ਦੇ ਹਮਦਰਦ ਹੋਏ।

 ਜਸਵੰਤ ਸਿੰਘ ਮਜਬੂਰ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਲ ਕਰਾਂ
Next articleਗੱਤਕਾ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ( ਲੁਧਿਆਣਾ) ਜਿਲ੍ਹਾ ਜੇਤੂ