(ਸਮਾਜ ਵੀਕਲੀ)
ਜਿੰਨ੍ਹਾਂ ਦੇ ਉੱਚੇ, ਤਖਤੋ ਤਾਜ ਸੀ ਹੂੰਦੇ
ਉਹ ਵੀ ਦੇਖੇ, ਦਾਣੇ ਦਾਣੇ ਤੋਂ,ਮੁਹਤਾਜ ਮੀਆਂ
ਅਣਖੀ ਪੁੱਤ, ਤੇ, ਧੀ, ਹੋਏ ਸਿਆਣੀ
ਪਰਿਵਾਰ ਨੂੰ ਹੋਵੇ , ਸਦਾ ਨਾਜ ਮੀਆਂ
ਜੱਗ ਚਾ, ਕੀ ਉਹ, ਨੇਕੀ ਖੱਟਣ ਗਏ
ਤੀਵੀਂ, ਤੇ ਬੰਦਾ, ਜੋ ਹੋਵਨ, ਬੇ ਲਾਜ ਮੀਆਂ
ਲੱਖ ਭਾਵੇਂ, ਫੈਸ਼ਨ, ਹੋਵਨ ਜੱਗ ਤੇ
ਬਜੁਰਗਾਂ ਬਿਨਾਂ, ਨਾਂ, ਨੇਪਰੇ ਚੜਣ ਕਾਜ ਮੀਂਆ
ਲੋਭੀਆਂ ਨੂੰ ਕਿੰਝ, ਰਜਾਉਣ ਮਾਪੇ
ਇੱਕ ਧੀ ਦੇਣ, ਤੇ ਦੂਜਾ ਦਾਜ ਮੀਆਂ
ਸ਼ਾਹੂਕਾਰਾਂ ਦੀ ਵਹੀ, ਤੋ ਨਾ ਕਦੇ, ਮੂਲ ਲੱਥਿਆ
ਮੁੜੇ ਨਾ ਜਦ ਤੱਕ, ਉਸਦਾ ਵਿਆਜ ਮੀਆਂ
ਟੁੱਟੀਆਂ ਹੋਵਨ ਤਾਰਾ, ਜਿਸ ਸਤਾਰ ਦੀਆਂ
ਉਹ ਫਿਰ ਕਦੋ ਲਾਉਂਦੇ, ਸੁਰ ਸਾਜ ਮੀਆਂ
ਕਾਵਾਂ ਨਾਲ ਕਦ, ਕਰਨ ਮੁਕਾਬਲੇ
ਜਿਹੜੇ ਉੱਚੇ, ਉੱਡਦੇ , ਅੰਬਰ,ਬਾਜ ਮੀਆਂ
ਰਿਕਵੀਰ, ਬੰਦੇ, ਆਪ ਰੱਬ ਬਣ ਬੈਠੇ, ਹੈਰਾਨ
ਉਹ,ਜੋ ਮਿੱਟੀ ਦੇ ਬੁੱਤ, ਖੁਦ ਰਿਹਾ, ਸਾਜ ਮੀਆਂ
ਮਾਨਸਾ ਵਾਲਿਆਂ, ਸ਼ਾਇਰ ਕਹਾਉਣਾ ਸੌਖਾ
ਸ਼ਾਇਰੀ ਦਾ ਹੋਵੇ, ਤਾਂ ਕੋਈ ਅੰਦਾਜ ਮੀਆਂ
ਰਿਕਵੀਰ ਰਿੱਕੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly