(ਸਮਾਜ ਵੀਕਲੀ)
ਚੰਦ ਤਾਰਿਆ ਸਵਾਲ ਹੈ ਪਾਇਆ
ਮਾਹੀ ਤੇਰਾ ਕਿਉਂ ਨਾ ਆਇਆ?
ਸੁੱਖਾਂ ਦੀ ਗੱਠੜੀ ਮਾਸਾ ਕੁ ਜਿੰਨੀਂ
ਦੁੱਖਾਂ ਦੀ ਪੰਡ ਮੋਹ ਤੇ ਮਾਇਆ।
ਕਿਉਂ ਕਰ ਤੂੰ ਨਾ ਪਾਈਆਂ ਔਸੀਆਂ?
ਜੂਨਾਂ ‘ਚ ਘੁੰਮੀ ਲੱਖ ਚੋਰਾਸੀਆਂ
ਕਿਉਂ ਕਰ ਤੈਨੂੰ ਨਜ਼ਰ ਨਾ ਆਇਆ?
ਅੰਦਰ ਤੇਰੇ ਜੋ ਰਹਿਆ ਸਮਾਇਆ।
ਠੱਗੀ ਕਰ ਸਾਰੀ ਉਮਰ ਲੰਘਾਈ
ਸਾਹਿਬ ਦੀ ਤੈਨੂੰ ਯਾਦ ਨਾ ਆਈ?
ਵੇਲੇ ਦੀ ਨਮਾਜ਼ ਕਵੇਲੇ ਟੱਕਰਾਂ
ਕਿਉਂ ਨਾ ਤੈਨੂੰ ਕਿਸੇ ਸਮਝਾਇਆ?
ਸਾਹਿਬ ਤਾਂ ਹੈ ਪਰਉਪਕਾਰਾ
ਸਕੂਨ ਨਾ’ ਭਰ ਦਿੰਦਾ ਹੈ ਸਾਰਾ
ਹੁਣ ਜਾ ਕੇ ਮੈਨੂੰ ਸਮਝਾ ਆਈਆ
ਚੋਰਾਂ ਨੇ ਸੀ ਗੱਲੀਂ ਲਾਇਆ
ਜੋਬਨਰੂਪ ਛੀਨਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly