ਕਵਿਤਾ

(ਸਮਾਜ ਵੀਕਲੀ)

ਇਸ਼ਕ ਵਾਲੇ ਜ਼ਜ਼ਬਿਆਂ ਦਾ ਹੁਣ ਦੌਰ ਨਹੀਂ ਹੈ
ਫੁੱਲ ਨੇ ਰੰਗੀਨ ਪਰ ਉੱਡਦਾ ਕੋਈ ਭੌਰ ਨਹੀਂ ਹੈ
ਫੁੱਲ ਕਾਗਜ਼ੀ ਆ ਗਏ, ਭੌਰੇ ਵੀ ਓਦਾਂ ਹੋ ਗਏ
ਖੁਸ਼ਬੂ ਸਾਰੀ ਉੱਡ ਗਈ ਓਹੋ ਜੇਹੀ ਟੌਰ ਨਹੀਂ ਹੈ

ਕੰਮ ਇਸ਼ਕ ਬਿਨਾਂ ਵੀ ਹੋਰ ਬੜੇ ਨੇ ਜੇ ਕਰ ਮੰਨੋ
ਹੱਕ ਹਲਾਲ ਦੀ ਕਰੋ ਕਮਾਈ ਤੇ ਹੱਡਾਂ ਨੂੰ ਭੰਨੋਂ
ਪਰਿਵਾਰਾਂ ਦੇ ਵਿੱਚ ਦੁੱਖ ਬੜੇ ਨੇ, ਸੋਚੋ ਤੇ ਸਮਝੋ
ਗੱਲ ਵੱਡਿਆਂ ਦੀ ਸੁਣ ਕੇ, ਨਾ ਕਦੇ ਕੱਢੋ ਕੰਨੋਂ

ਕਿਹੜੀ ਗੱਲ ਦਾ ਫ਼ਿਕਰ ਹੈ ਕਿਹੜੀ ਗੱਲੋਂ ਡਰ
ਇਹ ਸੰਸਾਰ ਤਾਂ ਹੈ ਭਵਸਾਗਰ ਔਖਾ ਸੌਖਾ ਤਰ
ਦੁੱਖ ਆਉੰਦੇ ਨੇ ਹਰ ਇੱਕ ਦੇ ਜੀਵਨ ਅੰਦਰ ਹੀ
ਭਾਣੇ ਅੰਦਰ ਰਹਿ ਕੇ ਹੀ ਤਾਂ ਹੋ ਸਕਦੇ ਹਨ ਜਰ

ਇਧਰ ਓਧਰ ਵੇਖ ਨਾ ਤੂੰ ਆਪਣੇ ਅੰਦਰ ਝਾਕ
ਪਿਆ ਸੰਵਾਰੇਂ ਅਪਣਾ ਤਨ ਹੈ ਓਹ ਕੇਵਲ ਖ਼ਾਕ
ਰੰਗ ਕੁਦਰਤ ਦੇ ਮਾਣੀ ਜਾ ਰੱਖ ਕੇ ਕਾਦਰ ਯਾਦ
‘ਇੰਦਰ’ ਲਾ ਕੇ ਕੰਨ ਸੁਣੀਂ ਤੂੰ ਸਤਿਗੁਰ ਦੇ ਵਾਕ

ਇੰਦਰਪਾਲ ਸਿੰਘ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਕਵਿਤਾ