ਕਵਿਤਾ

(ਸਮਾਜ ਵੀਕਲੀ)

ਕਿਉਂ ਮੈਨੂੰ ਅੱਜਕਲ
ਕੁਝ ਵੀ ਮਹਿਸੂਸ ਨੀ ਹੁੰਦਾ!

ਹਵਾ ਦਾ ਰੁਮਕਣਾ
ਫੁੱਲਾਂ ਦਾ ਹੱਸਣਾ
ਪਾਣੀਆਂ ਦਾ ਛੇੜਨਾ
ਨੈਣਾ ਦਾ ਡੱਸਣਾ

ਵਾਧੇ ਦੀਆਂ ਖੁਸ਼ੀਆਂ
ਘਾਟੇ ਦਾ ਹੋਣਾ
ਹਾਸੇ ਦੀਆਂ ਖਣਕਾਂ
ਅੱਖਾਂ ਦਾ ਰੋਣਾ

ਪਿਆਰ ਦੀਆਂ ਛੋਹਾਂ
ਵਿਛੋੜੇ ਦੀ ਉਦਾਸੀ
ਨਾ ਰੱਜਦੀ ਏ ਰੂਹ
ਨਾ ਲਗਦੀ ਏ ਪਿਆਸੀ

ਕੋਈ ਬੋਲੇ ਚਾਹੇ ਮਾੜਾ
ਜਾਂ ਸਿਫਤ ਹੈ ਕਰਦਾ
ਕੋਈ ਕਰਦਾ ਮੁਹੱਬਤ
ਯਾ ਨਫਰਤ ਹੈ ਕਰਦਾ

ਮੈਨੂੰ ਅੱਜਕਲ
ਕੁਝ ਵੀ ਮਹਿਸੂਸ ਨੀ ਹੁੰਦਾ… ✍️

ਨਰਿੰਦਰ ਕੌਰ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਕੇ ਨੈਣੋਂ ਜਾਮ ਪਿਆਲਾ….
Next articleਕੀ ਪਤਾ ਸੀ ਜੱਗ ਤੈਨੂੰ ਇਸ ਤਰਾਂ ਭੁੱਲ ਜਾਏਗਾ