ਕਵਿਤਾ

(ਸਮਾਜ ਵੀਕਲੀ)

ਜਦ ਕਿਸਮਤ ਪੁੱਠੀ ਪਾਏ ਤਾਂ ਫਿਰ ਕੀ ਕਰੀਏ,
ਕੋਈ ਸੱਜਣ ਤੋਹਮਤ ਲਾਏ ਤਾਂ ਫਿਰ ਕੀ ਕਰੀਏ,

ਕਹਿੰਦਾ ਸੀ ਜੋ ਮਰਾਂਗਾ ਸੱਜਣਾ ਤੇਰੇ ਲਈ,
ਉਹ ਸੱਜਣ ਦਗਾ ਕਮਾਏ ਤਾਂ ਫਿਰ ਕੀ ਕਰੀਏ।

ਸ਼ੌਕ ਪੂਰਦਾ ਰਿਹਾ ਜੋ ਬਾਪ ਔਲਾਦਾਂ ਦੇ,
ਰੋਟੀ ਮੰਗ ਕੇ ਖਾਏ ਤਾਂ ਫਿਰ ਕੀ ਕਰੀਏ।

ਖਾ ਕੇ ਚੂਰੀ ਥਾਲ਼ੀ ਵਿੱਚ ਕੋਈ ਛੇਕ ਕਰੇ,
ਇੱਜ਼ਤ ਨੂੰ ਅਜਮਾਏ ਤਾਂ ਫਿਰ ਕੀ ਕਰੀਏ।

ਸਾਹਿਬਾਂ ਵਰਗੀ ਧੀ ਜੰਮ ਕੇ ਘਰ ਮਾਪਿਆਂ ਦੇ,
ਹੱਥੀਂ ਯਾਰ ਮਰਾਏ ਤਾਂ ਫ਼ਿਰ ਕੀ ਕਰੀਏ।

ਕਿਸੇ ਚੀਜ਼ ਦੀ ਤੋਟ ਨਹੀਂ ਘਰ ਉੱਚਿਆਂ ਦੇ,
ਮੰਗਿਆ ਨੰਗ ਦਿਖਾਏ ਤਾਂ ਫਿਰ ਕੀ ਕਰੀਏ।

ਰੰਨ ਬਦਕਾਰ ਸੱਦ ਕੇ ਯਾਰ ਨੂੰ ਘਰ ਆਪਣੇ,
ਅੱਖੀਂ ਘੱਟਾ ਪਾਏ ਤਾਂ ਫਿਰ ਕੀ ਕਰੀਏ।

ਹੀਰ ਸਲੇਟੀ ਜਾ ਕੇ ਵੀ ਘਰ ਸੌਹਰਿਆ ਦੇ,
ਰਾਂਝਣ ਯਾਰ ਹੰਢਾਏ ਤਾਂ ਫਿਰ ਕੀ ਕਰੀਏ।

ਪੂਰਨ ਵਰਗੇ ਸੱਚੇ ਪੁੱਤ ਪਿਆਰੇ ਨੂੰ,
ਲੂਣਾ ਦਿਲ ਤੋਂ ਚਾਹੇ ਤਾਂ ਫਿਰ ਕੀ ਕਰੀਏ।

ਧੀ ਜਿਹੀ ਲੂਣਾ ਵਿਆਹ ਕੇ ਜਦ ਸਲਵਾਨ ਕੋਈ,
ਪੁੱਤਰ ਕਤਲ ਕਰਾਏ ਤਾਂ ਫਿਰ ਕੀ ਕਰੀਏ।

ਕਿੰਨਾ ਚਿਰ ਤੂੰ ਜਰੂ ਦਵਿੰਦਰਾ ਜ਼ੋਰਾਂ ਜਰਬੀ ਦੱਸ,
ਪਾਣੀ ਗਲ਼ ਤੱਕ ਆਏ ਤਾਂ ਫਿਰ ਕੀ ਕਰੀਏ।

ਦਵਿੰਦਰ ਸਿੰਘ ਜੱਸਲ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਦੀ ਪੇਸ਼ਕਾਰੀ/ ਭਾਅ ਗੁਰਸ਼ਰਨ ਸਿੰਘ ਦੇ ਨਾਮ!
Next articleਧਰਮ ਘੜਾ ਤੇ ਦਿਲ ਖਿੱਚਵੀਂ ਪਰਫਿਊਮ,