(ਸਮਾਜ ਵੀਕਲੀ)
ਨਾ ਬਾਈਬਲ ਮਾੜੀ ਹੁੰਦੀ ਐ,
ਨਾ ਗੀਤਾਂ ਮਾੜੀ ਹੁੰਦੀ ਐ,
ਨਾ ਗੁਰੂ ਗ੍ਰੰਥ ਸਾਹਿਬ ਮਾੜਾ ਹੁੰਦਾ ਏ,
ਨਾ ਕੁਰਾਨ ਮਾੜਾ ਹੁੰਦਾ ਏ,
ਕੀਤੀ ਹੋਈ ਟਿਪਣੀ ਨਿਸ਼ਾਨ ਮਾੜਾ ਹੁੰਦਾ ਏ
ਸਭ ਤੋਂ ਵੱਧ ਵੇਖਿਆ ਇਨਸਾਨ ਮਾੜਾ ਹੁੰਦਾ ਏ,
ਨਾ ਸਿੱਖ ਮਾੜਾ ਹੁੰਦਾ ਏ,
ਨਾ ਇਸਾਈ ਮਾੜਾ ਹੁੰਦਾ ਏ
ਨਾ ਹਿੰਦੂ ਮਾੜਾ ਹੁੰਦਾ ਏ,
ਨਾ ਮੁਸਲਮਾਨ ਮਾੜਾ ਹੁੰਦਾ ਏ
ਬਸ ਇੱਕੋ ਆਪਣਾ ਧਿਆਨ ਮਾੜਾ ਹੁੰਦਾ ਏ,
ਸਭ ਤੋਂ ਵੱਧ ਵੇਖਿਆ ਇਨਸਾਨ ਮਾੜਾ ਹੁੰਦਾ ਏ,
ਨਾ ਧਰਮ ਮਾੜਾ ਹੁੰਦਾ ਏ,
ਨਾ ਕਰਮ ਮਾੜਾ ਹੁੰਦਾ ਏ,
ਨਾ ਜਿਉਣ ਮਾੜਾ ਹੁੰਦਾ ਏ,
ਨਾ ਮਰਨ ਮਾੜਾ ਹੁੰਦਾ ਏ,
ਕੀਤਾ ਇੱਕੋ ਆਪਣਾ ਗੁਮਾਨ ਮਾੜਾ ਹੁੰਦਾ ਏ,
ਸਭ ਤੋਂ ਵੱਧ ਵੇਖਿਆ ਇਨਸਾਨ ਮਾੜਾ ਹੁੰਦਾ ਏ,
ਨਾ ਰੰਗ ਮਾੜਾ ਹੁੰਦਾ ਏ,
ਨਾ ਮੁਲੰਗ ਮਾੜਾ ਹੁੰਦਾ ਏ,
ਨਸ਼ੇ ਵਿੱਚ ਜਿਉਣ ਵਾਲਾ ,
ਢੰਗ ਮਾੜਾ ਹੁੰਦਾ ਏ,
ਮਾੜੇ ਕੰਮਾਂ ਵੱਲ ਕਾਲੇ ਧਿਆਨ ਮਾੜਾ ਹੁੰਦਾ ਏ,
ਸਭ ਤੋਂ ਵੱਧ ਵੇਖਿਆ ਇਨਸਾਨ ਮਾੜਾ ਹੁੰਦਾ ਏ,
ਕਾਲਾ ਧਾਲੀਵਾਲ
9855268478
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly