(ਸਮਾਜ ਵੀਕਲੀ)
ਜਿੰਨੀ ਛੇਤੀ ਸਿੱਖ ਲੈਂ ਚੰਗਾ ਹੈ ,
ਰੋਣ ਤੋਂ ਬਾਦ ਹੱਸਣ ਦੀ ਕਲਾ ।
ਵਾਂਗ ਬਰਫ ਦੇ ਖੁਰ ਖੁਰ ਕੇ,
ਪਰ ਕਿਸੇ ਨੂੰ ਨਾ ਦੱਸਣ ਦੀ ਕਲਾ।
ਕਦੇ ਮੂੰਹ ਨਹੀਂ ਸੀ ਜੂਠਾ ਕਰਦੇ ,
ਜਿਹਦੀ ਸੋਹਣੀ ਸੂਰਤ ਤੱਕੇ ਬਿਨਾਂ,
ਉਹ ਤਾਂ ਤਸਵੀਰਾਂ ਵੀ ਖੋਹ ਲੈ ਗੇ,
ਯਾਰੋ ਇੱਕ ਵਾਰ ਵੀ ਦੱਸੇ ਬਿਨਾਂ।
ਭੂਖੇ ਅਨਿੰਦਰੇ ਰਹਿ ਕੇ ਵੀ,
ਖੁਦ ਨੂੰ ਕੱਸਣ ਦੀ ਕਲਾ ।
ਜਿੰਨੀ ਛੇਤੀ ਸਿੱਖ ਲੈਂ ਚੰਗਾ ਹੈ ,
ਰੋਣ ਤੋਂ ਬਾਦ ਹੱਸਣ ਦੀ ਕਲਾ ।
ਵਾਂਗ ਬਰਫ ਦੇ ਖੁਰ ਖੁਰ ਕੇ,
ਪਰ ਕਿਸੇ ਨੂੰ ਨਾ ਦੱਸਣ ਦੀ ਕਲਾ।
ਮੁਹੱਬਤ ਨਾਂ ਦਾ ਸੋਹਣਾ ਪ੍ਰਾਣੀ,
ਪਤਾ ਕਰੋ ਜੀ ਕਿੱਥੇ ਰਹਿੰਦਾ,
ਅੱਜ ਕੱਲ ਤਾਂ ਦੀਹਦਾ ਵੀ ਨਾ ,
ਖੌਰੇ ਕਿਹਦੇ ਦਿਲ ਚ ਬਹਿੰਦਾ ।
ਅੰਦਰੋਂ ਅੰਦਰੀਂ ਟੁੱਟੀ ਜਾਣਾ ,
ਰੋ ਰੋ ਕੇ ਮੱਚਣ ਦੀ ਕਲਾ ।
ਜਿੰਨੀ ਛੇਤੀ ਸਿੱਖ ਲੈਂ ਚੰਗਾ ਹੈ ,
ਰੋਣ ਤੋਂ ਬਾਦ ਹੱਸਣ ਦੀ ਕਲਾ ।
ਵਾਂਗ ਬਰਫ ਦੇ ਖੁਰ ਖੁਰ ਕੇ,
ਪਰ ਕਿਸੇ ਨੂੰ ਨਾ ਦੱਸਣ ਦੀ ਕਲਾ।
ਧੰਨ ਦੇ ਉਹ ਲੋਕ ਹੁਣੇ ਜੋ ,
ਦੌਲਤ ਪਿਆਰ ਦੀ ਖੱਟ ਗਏ ਨੇ ।
ਸਾਨੂੰ ਖ਼ਾਬਾਂ ਬਦਲੇ ਹੰਝੂ ਦੇ ਕੇ ,
ਮੁੱਲ ਮੁਹੱਬਤਾਂ ਦਾ ਵੱਟ ਗਏ ਨੇ।
ਗਮ ਵੀ ਮੇਰੇ ਸਿੱਖ ਚੁੱਕੇ ਨੇ,
ਮਹਿੰਦੀ ਵਾਂਗੂੰ ਰਚਣ ਦੀ ਕਲਾ।
ਜਿੰਨੀ ਛੇਤੀ ਸਿੱਖ ਲੈਂ ਚੰਗਾ ਹੈ ,
ਰੋਣ ਤੋਂ ਬਾਦ ਹੱਸਣ ਦੀ ਕਲਾ ।
ਵਾਂਗ ਬਰਫ ਦੇ ਖੁਰ ਖੁਰ ਕੇ,
ਪਰ ਕਿਸੇ ਨੂੰ ਨਾ ਦੱਸਣ ਦੀ ਕਲਾ
ਦਿਲ ਮੇਰੇ ਨੂੰ ਤੜਫਾਉਣ ਵਾਲੇ ,
ਅਸੀਂ ਰੋਈਏ ਉਹ ਹੱਸਦੇ ਰਹਿਣ।
ਸਾਬਿਤ ਹੋ ਜਾਣ ਵਫਾ ਦੀ ਮੂਰਤ ,
ਲੋਕੀਂ ਭੈੜਾ ਸਾਨੂੰ ਦੱਸਦੇ ਰਹਿਣ ।
ਮਜਬੂਰ ਨੂੰ ਵੀ ਸਿਖਾ ਦੇ ਰੱਬਾ ,
ਬਿਰਹੋਂ ਦੇ ਘਰ ਵੱਸਣ ਦੀ ਕਲਾ।
ਜਿੰਨੀ ਛੇਤੀ ਸਿੱਖ ਲੈਂ ਚੰਗਾ ਹੈ ,
ਰੋਣ ਤੋਂ ਬਾਦ ਹੱਸਣ ਦੀ ਕਲਾ ।
ਵਾਂਗ ਬਰਫ ਦੇ ਖੁਰ ਖੁਰ ਕੇ,
ਪਰ ਕਿਸੇ ਨੂੰ ਦੱਸਣ ਦੀ ਕਲਾ।
ਜਸਵੰਤ ਸਿੰਘ ਮਜਬੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly