ਕਵਿਤਾ – ਸ਼ਬਦਾਂ ਦੇ ਤੀਰ

(ਸਮਾਜ ਵੀਕਲੀ)

ਸ਼ਬਦਾਂ ਦੇ ਤੀਰ ਕਦੇ ਜਾਇਆ ਨੀ ਜਾਂਦੇ,
ਲਗਦੇ- ਲੱਗਦੇ ਲੱਗ ਹੀ ਜਾਂਦੇ ਨੇ,

ਇੱਕ ਨਾ ਇੱਕ ਦਿਨ ਨਿਸ਼ਾਨੇ ਤੇ,
ਬਣ ਜਫਰਨਾਮਾ ਹਿਲਾ ਦਿੰਦੇ ਨੇ,
ਚੂਲਾਂ ਖੋਖਲੀ ਸਲਤਨਤ ਦੀਆਂ,

ਚਕਨਾਚੂਰ ਕਰ ਦਿੰਦੇ ਨੇ,
ਹਰ ਜਾਲਿਮ ਦਾ ਗਰੂਰ,
ਤੇ ਭਰ ਦਿੰਦੇ ਨੇ ਜੋਸ਼,
ਧਰਤੀ ਦੇ ਜਾਇਆਂ ਚ,
ਫਿਰ ਲਿਖ ਦਿੰਦੇ ਨੇ ਨਵਾਂ ਇਤਿਹਾਸ,
ਸਮੇਂ ਦੀ ਕੰਧ ਤੇ,

——-

ਸਾਡੀ ਉਧੜੀ ਹੋਈ ਜ਼ਿੰਦਗੀ

ਵਾਹ ਉ ਹਾਕਮਾਂ! ਹੱਕ ਦੇਵੰਦਾ ਵੀ ਨਹੀਂ,
ਤੇ ਹੱਕ ਖੋਹਣ ਵੀ ਨੀਂ ਦੇਂਦਾ,

ਸਾਨੂੰ ਅਣਖਾਂ ਦੇ ਨਾਲ ਭੋਰਾ,
ਜਿਉਣ ਵੀ ਨੀ ਦੇਂਦਾ,

ਅੱਖਾਂ ਨਾਲ ਅੱਖ ਨੂੰ,
ਮਿਲਾਉਣ ਵੀ ਨਹੀਂ ਦੇਂਦਾ,

ਕੁੱਟਦਾ ਵੀ ਏ ਉਤੋਂ ਰੋਣ ਵੀ ਨੀਂ ਦੇਂਦਾ,
ਅੱਲ੍ਹੇ ਜਖ਼ਮਾਂ ਨੂੰ ਮੱਲ੍ਹਮ ਕੋਇ,
ਲਾਉਣ ਵੀ ਨੀਂ ਦੇਂਦਾ,

ਸਾਡੀ ਸੁਣ ਦਾ ਵੀ ਨਹੀਂ,
ਤੇ ਹੋਰਾਂ ਨੂੰ ਸੁਣਾਉਣ ਵੀ ਨਹੀਂ ਦੇਂਦਾ,

ਕੁੰਭਕਰਨ ਬਣ ਬੈਠੈਂ,
ਤੇ ਜਗਾਉਣ ਵੀ ਨੀ ਦੇਂਦਾ,

ਰਾਖੀ ਰਖ ਦਾ ਵੀ ਨਹੀਂ,
ਤੇ ਬੂਹਾ ਢੋਣ ਵੀ ਨੀਂ ਦੇਂਦਾ,

– ਪਰਮਜੀਤ ਲਾਲੀ

Previous articleਸਰਬੱਤ ਸਿਹਤ ਬੀਮਾ ਯੋਜਨਾ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
Next articleਬਹੁਜਨ ਸਮਾਜ ਦੇ ਮਸੀਹਾ ਸਾਹਿਬ ਸ੍ਰੀ ਕਾਂਸੀ ਰਾਮ ਜੀ