ਕਵਿਤਾ – ਵਿੱਚ ਤੂਫਾਨਾਂ ਖੜ੍ਹਨਾ ਪੈਂਦਾ …

ਪਰਮਜੀਤ ਲਾਲੀ

(ਸਮਾਜ ਵੀਕਲੀ)

ਵਿੱਚ ਤੂਫਾਨਾਂ ਖੜ੍ਹਨਾ ਪੈਂਦਾ,
ਨਾਲ ਮੁਕੱਦਰਾਂ ਲੜਨਾ ਪੈਂਦਾ,
ਸੋਨੇ ਦੇ ਵਾਂਗੂੰ ਚਮਕਣ ਦੇ ਲਈ,
ਭੱਠੀ ਦੇ ਵਿਚ ਸੜਨਾ ਪੈਂਦਾ,
ਗੱਲੀਂ-ਬਾਤੀਂ ਗੱਲ ਬਣੇ ਨਾ,
ਮਿਹਨਤ ਦੇ ਹੜ੍ਹ ਵਿੱਚ ਹੜ੍ਹਨਾ ਪੈਂਦਾ,
ਸਬਰ, ਸ਼ੁਕਰ ਤੇ ਸਿਦਕ ਦਾ ਪੱਲਾ,
ਹਰਦਮ ਯਾਰੋਂ ਫੜ੍ਹਨਾ ਪੈਂਦਾ,
ਇਸ਼ਕ ਨਮਾਜ਼ਾਂ ਜਿਹਨਾਂ ਪੜ੍ਹੀਆਂ,
ਕੱਚਿਆਂ ਤੇ ਵੀ ਤਰਨਾ ਪੈਂਦਾ,
ਹੱਕ ਸੱਚ ਤੇ ਅਣਖ ਦੀ ਖਾਤਰ,
ਸੂਲੀ ਵੀ ਏਥੇ ਚੜਨਾ ਪੈਂਦਾ,
ਜਦ ਕੋਈ ਹਥ ਅਸਮਤ ਨੂੰ ਪਾਵੇ,
ਫਿਰ ਧੋਣ ਤੇ ਗੋਡਾ ਧਰਨਾ ਪੈਂਦਾ….
ਵਿੱਚ ਤੂਫਾਨਾਂ ਖੜਨਾ ਪੈਂਦਾ,
ਨਾਲ ਮੁਕੱਦਰਾਂ ਲੜਨਾ ਪੈਂਦਾ……

-ਪਰਮਜੀਤ ਲਾਲੀ

Previous articleIndia’s 10 states report 86% deaths; Maha, Delhi on top
Next articleRublev sets up Tsitsipas final in Monaco