ਕਵਿਤਾ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਸੱਚ ਦੇ ਕੋਲ਼ੋਂ ਮੂੰਹ ਲੁਕਾਉਂਦਾ ਫਿਰਦਾ ਏ
ਝੂਠੇ ਬੋਲਾਂ ਸੰਗ ਭਰਮਾਉਂਦਾ ਫਿਰਦਾ ਏ
ਅੰਦਰੋਂ ਰੱਖੇ ਯਾਰੀ ਚੋਰ ਉਚੱਕਿਆਂ ਨਾਲ
ਬਾਹਰੋਂ ਚੌਂਕੀਦਾਰ ਕਹਾਉਂਦਾ ਫਿਰਦਾ ਏ
ਕੱਟੜਤਾ  ਦੇ   ਚਸ਼ਮੇ  ਲਾਏ  ਅੱਖਾਂ   ਤੇ
ਮੰਦਰ ਪਿੱਛੇ ਮਸਜਿਦ ਢਾਹੁੰਦਾ ਫਿਰਦਾ ਏ
ਨੀਲੇ , ਕਾਲੇ , ਚਿੱਟੇ , ਸਭ ਰੰਗ ਲਾ ਖੂੰਜੇ
ਹਰ ਥਾਂ ਭਗਵਾਂ ਰੰਗ ਝੜਾਉਂਦਾ ਫਿਰਦਾ ਏ
ਕੀ ਜੰਤਾ ਦੇ ਮਨ ਵਿੱਚ , ਕੋਈ ਖ਼ਬਰ ਨਹੀਂ
ਸਭਨੂੰ ” ਮਨ ਕੀ ਬਾਤ ” ਸੁਣਾਉਂਦਾ ਫਿਰਦਾ ਏ
” ਸੋਨੂੰ ਮੰਗਲ਼ੀ ” ਗਿਰਗਿਟ ਵੀ ਹੈਰਾਨ ਹੋਈ
ਇੰਨਾਂ ਜਿਆਦਾ ਰੰਗ ਵਟਾਉਂਦਾ ਫਿਰਦਾ ਏ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ 
ਰਾਹੋਂ ਰੋਡ ਲੁਧਿਆਣਾ
ਫੋਨ : 8194958011
Previous articleIran starts Covid-19 vaccination campaign
Next articleਔਰਤਾਂ ਪ੍ਰਤੀ ਨਜ਼ਰੀਆਂ