ਕਵਾਲ ਕੁਲਦੀਪ ਕਾਦਰ ਲੈ ਕੇ ਆ ਰਹੇ ਹਨ, ‘ ਗੱਲ ਤੇਰੇ ਉਪਕਾਰਾਂ ਦੀ’

ਹੁਸ਼ਿਆਰਪੁਰ/ਸ਼ਾਮਚੁਰਾਸੀ 9 ਅਗਸਤ, (ਚੁੰਬਰ)(ਸਮਾਜ ਵੀਕਲੀ)– ਪ੍ਰਸਿੱਧ ਕਵਾਲ ਕੁਲਦੀਪ ਕਾਦਰ ਰਹਿਬਰਾਂ ਦੇ ਮਿਸ਼ਨ ਦੀ ਗੱਲ ਕਰਦਿਆਂ ਆਪਣਾ ਨਵਾਂ ਟਰੈਕ ‘ ਗੱਲ ਤੇਰੇ ਉਪਰਕਾਰਾਂ ਦੀ’ ਲੈ ਕੇ ਹਾਜਰੀ ਭਰ ਰਿਹਾ ਹੈ। ਜਿਸ ਦੇ ਪੇਸ਼ਕਾਰ ਅਤੇ ਪ੍ਰੋਡਿਊਸਰ ਮਹਿੰਦਰ ਸੰਧੂ ਮਹੇੜੂ ਨੇ ਦੱਸਿਆ ਕਿ ਇਸ ਨੂੰ ਨੂਰ ਰਿਕਾਰਡਸ ਅਤੇ ਭੀਮ ਰਤਨ ਸੋਹਣ ਲਾਲ ਰੱਤੂ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਟਰੈਕ ਨੂੰ ਭੀਮ ਰਤਨ ਸੋਹਣ ਲਾਲ ਰੱਤੂ ਯੂ ਕੇ ਨੇ ਕਲਮਬੱਧ ਕੀਤਾ ਹੈ। ਸੁਰਤਾਲ ਕੰਪਨੀ ਵਲੋਂ ਤਿਆਰ ਕੀਤੇ ਗਏ ਇਸ ਦੇ ਸੰਗੀਤ ਦੀ ਲਾਜਵਾਬ ਵੀਡੀਓ ਰੰਜੀਤ ਬਾਂਸਲ ਵਲੋਂ ਬਣਾਈ ਗਈ ਹੈ। ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਆਫ ਜੀ ਬੀ ਦੀ 19ਵੀਂ ਵਰੇਗੰਢ ਤੇ ਇਹ ਟਰੈਕ ਰਿਲੀਜ਼ ਕੀਤਾ ਜਾਵੇਗਾ।

Previous articleਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਡਾ. ਰਾਜਦੁਲਾਰ ਸਿੰਘ ਸੇਖਾ
Next articleਜੱਸੀ ਧੰਜਲ ਦੇ ‘ਰੱਖੜੀ’ ਟਰੈਕ ਨੂੰ ਸਰੋਤਿਆਂ ਕੀਤਾ ਬੇਹੱਦ ਪਸੰਦ