(ਸਮਾਜ ਵੀਕਲੀ)
ਜੇ ਕਲਮਾਂ ਹੀ ਚੁੱਪ ਰਹਿਣਗੀਆਂ ।
ਕੋਰੇ ਕਾਗਜ਼ ਕਿੰਝ ਬੋਲਣਗੇ ,
ਨਾਗਾਂ ਦੀ ਬਿਰਮੀ ਵਿੱਚ ਵੜ ਕੇ ।
ਕਿੰਝ ਬਿੱਜੜੇ ਭੇਦ ਫਰੋਲਣਗੇ ,
ਜਦੋਂ ਚੰਨ ਹੀ ਗੋਡੀ ਮਾਰ ਗਿਆ ।
ਕਿੰਝ ਜੁੱਗਨੂੰ ਰਸਤੇ ਟੋਲਣਗੇ ,
ਕਾਲੇ ਕਾਵਾਂ ਦੇ ਬੱਗ ਵਹਿਸ਼ੀ ।
ਘੁੱਗੀਆਂ ਦੇ ਬੋਟ ਮਧੋਲਣਗੇ ,
ਧਰਮਾਂ ਦੀਆਂ ਜੁੰਨਾਂ ਵਿੱਚ ਵੰਡ ਕੇ ।
ਬੰਦੇ ਹੀ ਰੱਬ ਨੂੰ ਰੋਲਣਗੇ ,
ਇਨਸਾਨ ਹੀ ਮਿੱਟੀ ਜੇ ਬਣ ਗਏ ।
ਕਿੰਝ ਭੇਦ ਦਿਲਾਂ ਦੇ ਖੋਲ੍ਹਣਗੇ ,
ਕਾਨੂੰਨ ਦੀ ਤੱਕੜੀ ਦੇ ਪੱਲੜੇ ।
ਇੱਨਸਾਫ ਕਿਵੇਂ ਫੇਰ ਤੋਲਣਗੇ,
ਇਤਿਹਾਸ ਦੀ ਪਰਤਾਂ ਨੂੰ ਬਿੰਦਰਾ ।
ਵਰਤਮਾਨ ਕਿੰਝ ਫੋਲਣਗੇ ,
ਜੇ ਕਲਮਾਂ ਹੀ ਚੁੱਪ ਰਹਿਣਗੀਆਂ ।
ਕੋਰੇ ਕਾਗਜ਼ ਕਿੰਝ ਬੋਲਣਗੇ ,
ਬਿੰਦਰ
ਜਾਨ ਏ ਸਾਹਿਤ ਇਟਲੀ
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly