ਕਲਮਾਂ

ਬਿੰਦਰ ਇਟਲੀ

(ਸਮਾਜ ਵੀਕਲੀ)

ਜੱਗ ਜਗਾਓਣ ਨੂੰ ਤੁਰੀਆਂ ਕਲਮਾਂ
ਕੁੱਝ ਮਰਹਮ ਕੱਝ ਛੁਰੀਆਂ ਕਲਮਾਂ
ਸੱਚ ਕਹਿਣ  ਦੀ ਕਰਨ ਜੋ  ਕੋਸ਼ਿਸ਼
ਸਭ ਨੂੰ   ਲੱਗਣ  ਬੁਰੀਆਂ  ਕਲਮਾਂ
ਕੁਝ  ਖਡ਼੍ਹੀਆਂ  ਨੇ  ਪਰਬਤ  ਬਣਕੇ
ਰੇਤ  ਵਾਂਗ  ਕੱਝ  ਭੁਰੀਆਂ  ਕਲਮਾਂ
ਕੁਝ ਤਾਂ ਭਾਂਬੜ  ਬਣ ਕੇ ਮੱਘਦੀਆਂ
ਬਰਫ਼  ਵਾਂਗ ਕੁੱਝ  ਖੁੱਰੀਆਂ ਕਲਮਾਂ
ਤਿਲ  ਤਿਲ  ਮਰਦਾ  ਸੱਚ  ਬਿੰਦਰਾ
ਵੇਖ   ਵੇਖ   ਕੇ   ਝੁਰੀਆਂ   ਕਲਮਾਂ
ਬਿੰਦਰ   
ਜਾਨ ਏ ਸਾਹਿਤ  ਇਟਲੀ  
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡਰੋ ਨਾ ਸਾਵਧਾਨ ਹੋਵੋ
Next articleਈਦ ਮੁਬਾਰਕ ਸੱਬ ਨੂੰ