ਕਲਮ

ਬਿੰਦਰ ਇਟਲੀ

(ਸਮਾਜ ਵੀਕਲੀ)

ਕਮਲੀ ਕਲਮ ਮੇਰੀ ਕਮਲਾਈ
ਮੌਤ  ਸੱਚ  ਦੀ, ਤੱਕ  ਮੁਰਝਾਈ
ਕਿਰਤੀ ਵਿਕਿਆ ਕੋਡੀ ਦੇ ਤੁਲ
ਖੁੱਦ ਨੂੰ ਤੱਕਿਆ ਜਦ ਕਰਜਾਈ
ਔਰਤ  ਦਾ ਪੱਖ  ਕੋਈ  ਨਾ ਪੂਰੇ
ਦੁਨਿਆ  ਵੇਖੀ ਅੱਜ  ਹਰਜਾਈ
ਅੱਤ  ਜੁਲਮ   ਦੀ  ਬੇਵਸ  ਉਤੇ
ਜਿਸਮਾ ਦੀ ਹਰ  ਕ਼ੀਮਤ ਪਾਈ
ਧਰਮ  ਦੇ   ਠੇਕੇਦਾਰ  ਮੁਤਸਵੀ
ਕੁਲ ਜਹਾਨ ਚ ਜਹਿਰ ਫਲ਼ਾਈ
ਦੁਨੀਆਂ ਨੂੰ  ਸੰਦੇਸ  ਉਹ ਦੇਵਣ
ਜੋਂ ਨਾਂ  ਜਾਣਨ  ਅਕਸਰ ਢਾਈ
ਡੇਰਿਆਂ ਵੱਲ਼ ਨੂੰ ਭੱਜੀ ਦੂਨੀਆ
ਅਨਪੜਤਾ  ਪੜਿਆਂ  ਤੇ  ਛਾਈ
ਮਾਪਿਆਂ ਦਾ ਨਾਂ ਦੁੱਖ ਵੰਡਾਇਆ
ਦਿਲ ਤੋੜਨ ਦੀ ਕਸਮ ਹੈ ਖਾਈ
ਕਲਪ ਕਲਪ  ਕੇ ਕੀ ਕਹਿੰਦਾ ਤੂੰ
ਗੱਲ ਤੇਰੀ ਕਿਸੇ ਸਮਝ ਨਾ ਆਈ
ਕਲਮ ਦੀ ਤਾਕਤ ਜੁੱਗ ਬਦਲਦੀ
ਬਿੰਦਰਾ ਨਿੱਤ ਦਿਨ ਦੇਵੇਂ ਦੁਹਾਈ
ਗਾਉਣ  ਵਾਲੇ ਅੱਜ ਪੈਸੇ  ਦੇ ਪੁੱਤ
ਪੀੜ  ਕਲਮ ਦੀ ਕਿਸੇ ਨਾ ਗਾਈ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218
Previous articleਸੁੰਨੀ ਨਾ ਛੱਡਿਆ ਕਰ ਵੇ!
Next articleਜ਼ਿੰਦਗੀ ਕੀ ਹੈ ?