ਧੂਰੀ (ਸਮਾਜ ਵੀਕਲੀ)- ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ ਰਾਮ ਸਿੰਘ ਸਿੱਧੂ ਯਾਦਗਾਰੀ ਭਵਨ ਵਿਖੇ ਹੋਈ ਜਿਸ ਵਿੱਚ ਸਭਾ ਦੇ ਅਸਲੋਂ ਨਵੇਂ ਮੈਂਬਰ ਸੇਵਾ ਸਿੰਘ ਧਾਲੀਵਾਲ ਦਾ ਲਿਖਿਆ ਅਤੇ ਸਥਾਪਿਤ ਗਾਇਕ ਸ਼ਿੰਗਾਰਾ ਚਹਿਲ ਵੱਲੋਂ ਗਾਇਆ ਗੀਤ “ਕਰ ‘ਗੀ ਪਰਾਏ” ਰਿਲੀਜ਼ ਕੀਤਾ ਗਿਆ ।
ਗੀਤ ਦੇ ਪੇਸ਼ਕਾਰ ਮੂਲ ਚੰਦ ਸ਼ਰਮਾ ਨੇ ਇਸ ਗੀਤ ਦੀ ਚੋਣ, ਗੀਤਕਾਰ ਨੇ ਰਚਨ-ਪ੍ਰਕਿਰਿਆ ਅਤੇ ਗਾਇਕ ਨੇ ਗੀਤ ਦੇ ਸਮੁੱਚੇ ਪ੍ਰਭਾਵ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਨੂੰ ਯੂ ਟਿਊਬ ਰਾਹੀਂ ਸ਼ਿੰਗਾਰਾ ਚਹਿਲ ਮਿਊਜ਼ਿਕ ਚੈਨਲ ‘ਤੇ ਸੁਣਿਆ ਤੇ ਵੇਖਿਆ ਜਾ ਸਕੇਗਾ ।
ਇਸ ਤੋਂ ਉਪਰੰਤ ਬੀਤੇ ਮਹੀਨੇ ਸਦੀਵੀ ਵਿਛੋੜਾ ਦੇਣ ਵਾਲੇ ਲੇਖਕਾਂ, ਕਲਾਕਾਰਾਂ ਅਤੇ ਅਮਨ ਜਖਲਾਂ ਦੇ ਦਾਦਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਨਾਲ ਹੀ ਜਗਜੀਤ ਸਿੰਘ ਲੱਡਾ ਦੀ ਬਾਲ ਪੁਸਤਕ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਐਵਾਰਡ ਮਿਲਣ ‘ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ ।
ਰਚਨਾਵਾਂ ਦੇ ਦੌਰ ਵਿੱਚ ਹਾਜ਼ਰੀਨ ਵਿੱਚੋਂ ਸੁਖਵਿੰਦਰ ਸੁੱਖੀ ਮੂਲੋਵਾਲ, ਗੁਰਮੀਤ ਸੋਹੀ ਅਲਾਲ, ਮਹਿੰਦਰ ਜੀਤ ਧੂਰੀ, ਪੇਂਟਰ ਸੁਖਦੇਵ ਸਿੰਘ, ਰਾਜਿੰਦਰ ਰਾਜਨ ਸੰਗਰੂਰ, ਲਖਵਿੰਦਰ ਖੁਰਾਣਾ, ਚਰਨਜੀਤ ਮੀਮਸਾ, ਸੇਵਾ ਸਿੰਘ ਧਾਲੀਵਾਲ, ਸ਼ਿੰਗਾਰਾ ਚਹਿਲ, ਕਰਨਜੀਤ ਸਿੰਘ ਸੋਹੀ, ਪੰਕਜ ਸ਼ਰਮਾ ਅਤੇ ਗੁਰਦਿਆਲ ਨਿਰਮਾਣ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਕਲਾ ਕਿਰਤਾਂ ਵੀ ਪੇਸ਼ ਕੀਤੀਆਂ ।
ਸਭਾ ਦੀ ਨਵੰਬਰ ਮਹੀਨੇ ਦੀ ਇਕੱਤਰਤਾ ਸਮੇਂ ਉੱਘੇ ਲੇਖਕ ਤੇ ਆਲੋਚਕ ਡਾ ਧਰਮ ਚੰਦ ਵਾਤਿਸ਼ ਨਾਲ ਰੂਬਰੂ ਸਮਾਗਮ ਕਰਨ ਦਾ ਵੀ ਫੈਸਲਾ ਕੀਤਾ ਗਿਆ।
HOME “ਕਰ ‘ਗੀ ਪਰਾਏ” ਗੀਤ ਲੋਕ ਅਰਪਣ ਕੀਤਾ ਗਿਆ