ਅੱਪਰਾ, (ਸਮਾਜ ਵੀਕਲੀ)- ਅੱਜ ਇਲਾਕੇ ਭਰ ‘ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਣ ਮੌਕੇ ‘ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਪਰਮਵੀਰ ਸਿੰਘ (24) ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਦਿਆਲਪੁਰ ਤਹਿ. ਫਿਲੌਰ, ਜੋ ਕਿ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਅੱਪਰਾ ਵਿਖੇ ਇੱਕ ਇਲੈਕਟ੍ਰੀਸ਼ਨ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਬੀਤੇ ਦਿਨ ਉਹ ਆਪਣੇ ਘਰ ਪਸ਼ੂਆਂ ਲਈ ਕੂਲਰ ਲਗਾ ਰਿਹਾ ਸੀ, ਕਿ ਅਚਾਨਕ ਕਰੰਟ ਲੱਗਣ ਕਾਰਣ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਕਾਰਣ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ। ਉਸਦਾ ਅੰਤਿਮ ਸਸਕਾਰ ਪਿੰਡ ਵਿਖੇ ਕਰ ਦਿੱਤਾ ਗਿਆ ਹੈ।
HOME ਕਰੰਟ ਲੱਗਣ ਕਾਰਣ ਨੌਜਵਾਨ ਦੀ ਮੌਤ, ਇਲਾਕੇ ‘ਚ ਸੋਗ ਦੀ ਲਹਿਰ