ਜਲੰਧਰ (ਸਮਾਜਵੀਕਲੀ-ਸੂਨੈਨਾ ਭਾਰਤੀ)- ਲੱਗਦਾ ਹੈ ਕਿ ਲੋਕ ਆਪਣੇ ਪੁਰਾਣੇ ਵਿਰਸੇ ਨਾਲ ਜੁੜ ਰਹੇ ਹਨ ਆਗਰ ਅਸੀ ਆਪਣੇ ਪੁਰਾਣੇ ਵਿਰਾਸੇ ਦੀਆਂ ਵਿਆਹ ਨਾਲ ਜੁੜੀਆਂ ਕਹਾਣੀਆਂ – ਕਹਾਵਤਾਂ ਬੱਚਿਆਂ ਦੇ ਦਾਦੇ – ਦਾਦੀਆਂ ਅਤੇ ਨਾਨੇ – ਨਾਨੀਆਂ ਆਪਣੇ ਦੋਤੇ – ਦੋਤੀਆਂ ਨੂੰ ਦੱਸੇ ਹਨ ਕਿ ਪਹਿਲੇ ਸਮੇਂ ਵਿਚ ਵਿਆਹ ਬੜੇ ਹੀ ਸਾਦੇ ਢੰਗ ਨਾਲ ਕੀਤੇ ਜ਼ਾਂਦੇ ਸਨ। ਪਰ ਵਿਆਗਨ ਯੁੱਗ ਦੇ ਚੱਲਦੇ ਹੋਏ ਲੋਕ ਆਪਣੇ ਵਿਰਸੇ ਨੂੰ ਕਿਤੇ ਨਾ ਕਿਤੇ ਭੁੱਲ ਗਏ ਸੀ। ਪਰ ਅੱਜ ਕਰੋਨਾ ਵਾਇਰਸ ਦੇ ਚੱਲਦੇ ਹੋਏ ਵਿਆਹ ਬੜੇ ਹੀ ਸਾਦੇ ਢੰਗ ਨਾਲ ਕੀਤੇ ਜਾ ਰਹੇ ਹਨ।
ਕਰੌਨਾ ਵਾਇਰਸ ਕਰਕੇ ਜਲੰਧਰ ਵਿਚ ਲੌਕ ਡਾਉਨ ਚੱਲਦੇ ਹੌਏ ਪਿੰਡ ਰੰਧਾਵਾ ਮਸੰਦਾ ਜਿਲ੍ਹਾ ਜਲੰਧਰ ਦੇ ਰਹਿਣ ਵਾਲੇ ਸੰਦੀਪ ਕੁਮਾਰ ਜੀ ਨੇ ਜ਼ੋਤੀ ਕੁਮਾਰੀ ਜੀ ਨਾਲ ਸਰਕਾਰ ਦੇ ਨਿਰਦੇਸ਼ਾ ਅਨੁਸਾਰ ਵਿਆਹ ਬੜੇ ਸਾਦੇ ਢੰਗ ਨਾਲ ਕਰਵਾਇਆ ਇਸ ਸੁਭ ਘੜੀ ਤੇ ਇਸ ਮੌਕੇ ਸਮਾਜ-ਸੇਵੀ ਸੰਸਥਾਂ ਡਾ ਅੰਬੇਡਕਰ ਟਾਇਗਰ ਫੌਰਸ ਦੇ ਪ੍ਰਧਾਨ ਰਮਨ ਮਾਹੀ ਵੱਲੋ ਡਾ. ਅੰਬੇਡਕਰ ਜੀ ਦੀ ਤਸਵੀਰ ਦੇ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਗੋਰਬ, ਹੁਸਨ ਲਾਲ ਜੀ ਮੌਜੂਦ ਸਨ।