ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ’ਚ ਇੱਕ ਦਿਨ ਅੰਦਰ ਕਰੋਨਾ ਦੇ ਨਵੇਂ 1,14,460 ਨਵੇਂ ਕੇਸ ਸਾਹਮਣੇ ਆਏ ਹਨ ਜੋ ਪਿਛਲੇ 60 ਦਿਨ ਬਾਅਦ ਕੇਸਾਂ ਦੀ ਸਭ ਤੋਂ ਘੱਟ ਗਿਣਤੀ ਹੈ। ਇਸ ਦੇ ਨਾਲ ਹੀ ਕੇਸਾਂ ਦੀ ਰੋਜ਼ਾਨਾ ਪਾਜ਼ੇਟਿਵਿਟੀ ਦਰ ਵੀ ਘੱਟ ਕੇ 5.62 ਫੀਸਦ ਰਹਿ ਗਈ ਹੈ। ਮਹਾਮਾਰੀ ਕਾਰਨ 2677 ਮੌਤਾਂ ਵੀ ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਮਹਾਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 2,88,09,339 ਹੋ ਗਈ ਹੈ ਜਦਕਿ 2677 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 3,46,759 ਹੋ ਗਈ ਹੈ। ਤਕਰੀਬਨ 42 ਦਿਨ ਬਾਅਦ ਮ੍ਰਿਤਕਾਂ ਦੀ ਇਹ ਸਭ ਤੋਂ ਘੱਟ ਗਿਣਤੀ ਹੈ
। ਦੇਸ਼ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਘਟ ਕੇ 15 ਲੱਖ ਤੋਂ ਘੱਟ ਰਹਿ ਗਈ ਹੈ। ਉੱਧਰ ’ਚ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ 93.67 ਫੀਸਦ ਹੋ ਗਈ ਹੈ ਅਤੇ ਦੇਸ਼ ’ਚ ਹੁਣ ਤੱਕ 2,69,84,781 ਲੋਕ ਸਿਹਤਯਾਬ ਹੋ ਚੁੱਕੇ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਹੁਣ ਤੱਕ 23,13,22,417 ਲੋਕਾਂ ਨੂੰ ਕਰੋਨਾ ਰੋਕੂ ਟੀਕੇ ਲੱਗ ਚੁੱਕੇ ਹਨ। ਮੰਤਰਾਲੇ ਨੇ ਦੱਸਿਆ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਕਰੋਨਾ ਰੋਕੂ ਟੀਕੇ ਦੀਆਂ 1.63 ਕਰੋੜ ਤੋਂ ਵੱਧ ਖੁਰਾਕਾਂ ਪਈਆਂ ਹਨ। ਕੇਂਦਰ ਨੇ ਰਾਜਾਂ ਤੇ ਯੂਟੀਜ਼ ਨੂੰ ਹੁਣ ਤੱਕ 24 ਕਰੋੜ ਤੋਂ ਵੱਧ ਟੀਕੇ ਮੁਹੱਈਆ ਕੀਤੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly