ਨਵੀਂ ਦਿੱਲੀ, ਸਮਾਜ ਵੀਕਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕਰੋਨਾ ਵੈਕਸੀਨ ਦੀਆਂ ਕਰੀਬ 12 ਕਰੋੜ ਖੁਰਾਕਾਂ ਜੂਨ ’ਚ ਉਪਲੱਬਧ ਹੋਣਗੀਆਂ। ਮਈ ’ਚ ਵੈਕਸੀਨੇਸ਼ਨ ਲਈ 7.94 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਸਨ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨੂੰ ਵੈਕਸੀਨ ਦੀ ਵੰਡ ਦਾ ਫ਼ੈਸਲਾ ਖਪਤ, ਆਬਾਦੀ ਅਤੇ ਬਰਬਾਦੀ ਮੁਤਾਬਕ ਤੈਅ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੂਨ ’ਚ ਉਪਲੱਬਧ ਹੋਣ ਵਾਲੀ ਵੈਕਸੀਨ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਹੈ।
ਸਿਹਤ ਮੰਤਰਾਲੇ ਨੇ ਕਿਹਾ,‘‘ਜੂਨ ’ਚ ਸਿਹਤ ਸੰਭਾਲ ਵਰਕਰਾਂ, ਫਰੰਟਲਾਈਨ ਵਰਕਰਾਂ ਦੇ ਤਰਜੀਹੀ ਗਰੁੱਪ ਅਤੇ 45 ਸਾਲ ਤੋਂ ਉਪਰ ਦੇ ਵਿਅਕਤੀਆਂ ਲਈ ਸੂਬਿਆਂ ਅਤੇ ਯੂਟੀਜ਼ ਨੂੰ 6.09 ਕਰੋੜ ਖੁਰਾਕਾਂ ਕੇਂਦਰ ਸਰਕਾਰ ਵੱਲੋਂ ਮੁਫ਼ਤ ’ਚ ਦਿੱਤੀਆਂ ਜਾਣਗੀਆਂ।’’ ਇਸ ਤੋਂ ਇਲਾਵਾ 5.86 ਕਰੋੜ ਤੋਂ ਜ਼ਿਆਦਾ ਖੁਰਾਕਾਂ ਸੂਬਿਆਂ/ਯੂਟੀਜ਼ ਅਤੇ ਪ੍ਰਾਈਵੇਟ ਹਸਪਤਾਲਾਂ ਲਈ ਸਿੱਧੀ ਖ਼ਰੀਦ ਤਹਿਤ ਉਪਲੱਬਧ ਹੋਣਗੀਆਂ। ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਵੈਕਸੀਨ ਦੀ ਬਰਬਾਦੀ ਤੋਂ ਬਚਣ ਅਤੇ ਟੀਕਾਕਰਨ ਦੀ ਪਹਿਲਾਂ ਤੋਂ ਯੋਜਨਾ ਬਣਾ ਕੇ ਰੱਖਣ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly