ਮੋਗਾ/ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਸਰਕਾਰਾਂ ਦੀਆ ਨੀਤੀਆ ਨੂੰ ਦੇਖਦੇ ਹੋਏ ਸਾਨੂੰ ਸਰਮਿਦੇ ਹੋ ਕੇ ਕਹਿਣਾ ਪੈਦਾ ਹੈ ਕਿ ਪੰਜਾਬ ਦਿਨੋ ਦਿਨ ਹੋਰ ਦੇਸ਼ਾ ਨਾਲੋ ਹੇਠਾਂ ਡਿੱਗ ਰਿਹਾ ਹੈ ਉਸ ਨਾਲ ਚਲਦੇ ਹੋਏ ਜਿੱਥੇ ਕਬੱਡੀ ਖਿਡਾਰੀਆਂ ਨੂੰ ਬਹੁਤ ਵੱਡਾ ਘਾਟਾ ਪੈ ਚੁੱਕਿਆ ਹੈ , ਹਰਪ੍ਰੀਤ ਸਿੰਘ ਬੱਬੂ ਰੋਡੇ ਤੋ ਜਾਣਕਾਰੀ ਲੈਦੇ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀਆ ਧੀਆ ਜਿਹੜੀਆਂ ਕਿ ਖੇਡ ਕਬੱਡੀ ਕਾਰਨ ਆਪਣਾ ਤੇ ਪੰਜਾਬ ਦਾ ਨਾਮ ਚਮਕਾ ਚੁੱਕੀਆ ਸੁਖਦੀਪ ਕੌਰ ਸੁੱਖੀ ਲਿਧਰ , ਮੀਨੂੰ ਰਾਣੀ , ਜਸਵੀਰ ਕੌਰ ਰਿੰਕੂ ਭੈਣੀ ਬਾਹੀਆ , ਸਰਬਜੀਤ ਕੌਰ ਬੱਬੂ ਰੌਤਾ , ਹਰਪ੍ਰੀਤ ਕੌਰ ਹੈਪੀ ਕੋਟਕਪੂਰਾ ਆਦਿ ਅਨੇਕਾ ਇੰਟਰਵਸਟੀਆ ਕਾਲਜ ਤੇ ਇੰਟਰ ਯੂਨੀਵਰਸਿਟੀ , ਪੰਜਾਬ ਵਰਲਡ ਕੱਪ ਅਤੇ ਏਸ਼ੀਆ ਕੱਪ ਖੇਡ ਚੁਕਿਆ ਹਲੇ ਤੱਕ ਨੌਕਰੀਆਂ ਤੋ ਵਾਜੀਆ ਹਨ ।
ਸੋ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਖਿਡਾਰਨਾਂ ਬਾਰੇ ਵੀ ਸੋਚਿਆ ਜਾਵੇ , ਜੇ ਸ਼ਰਾਬ ਪੀ ਮਰਨ ਵਾਲੇਆ ਦੇ ਪਰਿਵਾਰਾਂ ਨੂੰ ਨੌਕਰੀਆ ਦੇਣ ਲਈ ਸੋਚਿਆ ਜਾਦਾ ਤਾ ਖੇਡਾਂ ਖੇਡ ਕੇ ਦੇਸ਼ ਦਾ ਨਾਮ ਚਮਕਾਉਣ ਵਾਲੇਆ ਲਈ ਕਿਉ ਨਹੀ | ਦੇਸ਼ ਦੀ ਤਰੱਕੀ ਵਾਸਤੇ ਸਰਕਾਰ ਨੂੰ ਬੇਨਤੀ ਹੈ ਕਿ ਉਨ੍ਹਾਂ ਲਈ ਨੌਕਰੀਆ ਦਿਉ ਜੋ ਦੇਸ਼ ਲਈ ਕੁਝ ਕਰਦੇ ਹਨ ਅਤੇ ਪੰਜਾਬ ਵਿੱਚ ਛੋਟੇ ਕਬਡੀ ਮੈਚ ਕਰਵਾਉਣ ਦੀ ਆਗਿਆ ਦਿੱਤੀ ਜਾਵੇ।