ਕਰੋਨਾ: ਲੁਧਿਆਣਾ ’ਚ 84 ਨਵੇਂ ਕੇਸ, ਦੋ ਮੌਤਾਂ

ਲੁਧਿਆਣਾ (ਸਮਾਜਵੀਕਲੀ) :  ਲੁਧਿਆਣਾ ਵਿਚ ਅੱਜ ਕਰੋਨਾ ਦੇ 84 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 7 ਕੇਸ ਦੂਜੇ ਜ਼ਿਲ੍ਹਿਆਂ/ ਸੂਬਿਆਂ ਨਾਲ ਸਬੰਧਤ ਹਨ। ਅੱਜ ਆਏ ਪਾਜ਼ੇਟਿਵ ਕੇਸਾਂ ਵਿਚੋਂ 26 ਸੈਂਟਰਲ ਜੇਲ੍ਹ ਦੇ ਕੈਦੀ ਹਨ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਨੁਸਾਰ ਮੌਜੂਦਾ ਸਮੇਂ ਲੁਧਿਆਣਾ ਵਿਚ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ 1070 ਹੈ, ਜਿਨ੍ਹਾਂ ਵਿਚੋਂ 221 ਹੋਰਨਾਂ ਸ਼ਹਿਰਾਂ ਨਾਲ ਸਬੰਧਤ ਹਨ। ਇਨ੍ਹਾਂ ਤੋਂ ਇਲਾਵਾ ਅੱਜ ਡੀਐੱਮਸੀ ਹਸਪਤਾਲ ਵਿਚ ਦੋ ਮੌਤਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 70 ਸਾਲਾ ਔਰਤ ਗਾਂਧੀ ਨਗਰ ਲੁਧਿਆਣਾ ਦੀ ਰਹਿਣ ਵਾਲੀ ਸੀ ਤੇ ਦੂਜੀ 65 ਸਾਲਾ ਔਰਤ ਜ਼ਿਲ੍ਹਾ ਮੁਕਤਸਰ ਨਾਲ ਸਬੰਧਤ ਸੀ।

ਇਸ ਤੋਂ ਇਲਾਵਾ ਰੈਪਿਡ ਰਿਸਪਾਂਸ ਟੀਮਾਂ ਨੇ ਅੱਜ 251 ਜਣਿਆਂ ਦੀ ਸਕਰੀਨਿੰਗ ਕੀਤੀ, ਜਿਨ੍ਹਾਂ ਵਿਚੋਂ 163 ਨੂੰ ਇਕਾਂਤਵਾਸ ਕੀਤਾ ਗਿਆ।

Previous articleਕਾਰ ਬੇਕਾਬੂ ਹੋ ਕੇ ਦੁਕਾਨ ’ਚ ਵੜੀ, ਤਿੰਨ ਮੌਤਾਂ
Next articleਪੰਜਾਬ ਵਿੱਚ ਚੂਹਿਆਂ ਨੇ ਕੁਤਰੀ ਝੋਨੇ ਦੀ ਸਿੱਧੀ ਬਿਜਾਈ ਵਾਲੀ ਸਕੀਮ