ਕਰੋਨਾ ਬੀਮਾਰੀ ਤੋਂ ਬਚਾਉਣ ਲਈ ਇਮਊਨਿਟੀ ਬੂਸਟਰ ਹੋਮਿਓਪੈਥੀ ਦਵਾਈ ਵੰਡੀ

 

ਸਰਦੂਲਗੜ੍ਹ, (ਔਲਖ)- ਅੱਜ ਜਦੋਂ ਕਰੋਨਾ ਵਾਇਰਸ ਮਹਾਂਮਾਰੀ ਦਾ ਦੌਰ ਚਾਰੇ ਪਾਸੇ ਚੱਲ ਰਿਹਾ ਹੈ। ਹਰ ਕੋਈ ਇਸ ਬੀਮਾਰੀ ਨੂੰ ਖਤਮ ਕਰਨ ਲਈ ਅਪਣਾ ਯੋਗਦਾਨ ਪਾ ਰਿਹਾ ਹੈ।ਸਭ ਤੋਂ ਵੱਧ ਯੋਗਦਾਨ ਸਰਕਾਰੀ ਹਸਪਤਾਲਾਂ ਦੇ ਸਟਾਫ ਦਾ ਹੈ।ਜੋ ਕਿ ਚਾਹੁੰਦੇ ਹਨ ਕਿ ਇਸ ਬੀਮਾਰੀ ਦਾ ਖਾਤਮਾ ਜਲਦੀ ਤੋਂ ਜਲਦੀ ਹੋਵੇ। ਮੈਡੀਕਲ ਦੀ ਹੋਮਿਓਪੈਥਿਕ ਪ੍ਰਣਾਲੀ ਦੇ ਡਾਕਟਰ, ਸਟਾਫ ਵੀ ਇਸ ਬੀਮਾਰੀ ਨੂੰ ਕੰਟਰੋਲ ਕਰਨ ਅਤੇ ਬਚਾਉਣ ਵਾਲੇ ਪਾਸੇ ਦਿਨ ਰਾਤ ਲੱਗੇ ਹੋਏ ਹਨ। ਜ਼ਿਲਾ ਹੋਮਿਓਪੈਥਿਕ ਅਫਸਰ ਸੁਰਿੰਦਰ ਕੌਰ ਦੀ ਅਗਵਾਈ ਹੋਮਿਓਪੈਥੀ ਮੈਡੀਕਲ ਅਫਸਰ ਗੁਰਤੇਜ ਸਿੰਘ ਅਤੇ ਹੋਮਿਓਪੈਥੀ ਡਿਸਪੈਂਸਰ ਨਰਿੰਦਰਪਾਲ ਸਿੰਘ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਇਮਊਨਿਟੀ ਬੂਸਟਰ ਹੋਮਿਓਪੈਥੀ ਦਵਾਈ ਆਰਸੈਨਿਕ ਵੰਡ ਰਹੇ ਹਨ। ਹੁਣ ਤੱਕ ਇਹ ਟੀਮ ਜ਼ਿਲ੍ਹਾ ਮਾਨਸਾ ਦੇ ਲਗਭਗ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਇਹ ਦਵਾਈ ਵੰਡ ਚੁੱਕੀ ਹੈ।ਇਸੇ ਲੜੀ ਵਿੱਚ ਇਸ ਟੀਮ ਨੇ ਡੀ ਐੱਸ ਪੀ ਦਫਤਰ ਸਰਦੂਲਗੜ੍ਹ, ਪੁਲਿਸ ਸਟੇਸ਼ਨ ਸਰਦੂਲਗੜ੍ਹ, ਪੁਲਿਸ ਸਟੇਸ਼ਨ ਝੁਨੀਰ, ਤਹਿਸੀਲ ਕੰਪਲੈਕਸ ਝੁਨੀਰ, ਸਟੇਟ ਬੈਂਕ ਆਫ ਇੰਡੀਆ ਝੁਨੀਰ ਦੇ ਮੁਲਾਜ਼ਮਾਂ ਨੂੰ ਕਰੋਨਾ ਤੋਂ ਬਚਾਉਣ ਲਈ ਇਹ ਦਵਾਈ ਵੰਡੀ।

ਡਾਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਇਹ ਦਵਾਈ ਬੀਮਾਰੀਆਂ ਨਾਲ ਲੜਨ ਵਾਲੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦੀ ਹੈ। ਜਿਸ ਨਾਲ ਬੀਮਾਰੀ ਤੋਂ ਵਿਅਕਤੀ ਬਚਿਆ ਰਹਿੰਦਾ ਹੈ। ਅੱਜ ਕੱਲ ਦੇ ਗਲਤ ਖਾਣ-ਪੀਣ ਨਾਲ ਤਰਾਂ ਤਰਾਂ ਦੇ ਰੋਗ ਪੈਦਾ ਹੋ ਰਹੇ ਹਨ। ਇਹਨਾਂ ਨੂੰ ਰੋਗਾਂ ਨੂੰ ਖਤਮ ਕਰਨ ਲਈ ਹੋਮਿਓਪੈਥੀ ਦਵਾਈ ਦਾ ਬਹੁਤ ਵੱਡਾ ਰੋਲ ਹੈ। ਡਿਸਪੈਂਸਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਇਹ ਦਵਾਈ ਵੱਡੇ ਪੱਧਰ ਤੇ ਵੰਡੀ ਗਈ ਹੈ।ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਕੈਂਪ ਲਗਾ ਕੇ ਇਹ ਦਵਾਈ ਵੰਡੀ ਜਾ ਰਹੀ ਹੈ। ਅਗਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ।

Previous articleआर.सी.एफ. के गुरद्धारा में सेवादार के कत्ल की गुथी सुलझी, बहु ही निकली कातिल, मामला जमीन के झगड़े का
Next articleਮਹਿਤਪੁਰ ਵਿਖੇ ਮਾਸਕ ਵੰਡ ਕੇ ਜਨਤਾ ਨੂੰ ਕੀਤਾ ਜਾਗਰੂਕ