ਕਰੋਨਾ ਪੀੜਤ ਪੱਤਰਕਾਰ ਵੱਲੋਂ ਏਮਜ਼ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ

ਨਵੀਂ ਦਿੱਲੀ (ਸਮਾਜਵੀਕਲੀ) :  ਕੋਵਿਡ-19 ਦੇ ਇਲਾਜ ਲਈ ਏਮਜ਼ ’ਚ ਦਾਖ਼ਲ 37 ਸਾਲਾ ਪੱਤਰਕਾਰ ਨੇ ਅੱਜ ਦੁਪਹਿਰ ਵੇਲੇ ਹਸਪਤਾਲ ਦੇ ਟਰੌਮਾ ਸੈਂਟਰ ਦੀ ਚੌਥੀ ਮੰਜ਼ਿਲ ਤੋਂ ਕਥਿਤ ਛਾਲ ਮਾਰ ਕੇ ਖੁ਼ਦਕੁਸ਼ੀ ਕਰ ਲਈ। ਪੱਤਰਕਾਰ ਇਕ ਹਿੰਦੀ ਅਖ਼ਬਾਰ ਨਾਲ ਕੰਮ ਕਰਦਾ ਸੀ ਤੇ ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ਦਾ ਵਸਨੀਕ ਸੀ।

ਛਾਲ ਮਾਰਨ ਤੋਂ ਫੌਰੀ ਮਗਰੋਂ ਮਰੀਜ਼ ਨੂੰ ਹਸਪਤਾਲ ਦੇ ਆਈਸੀਯੂ ’ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਡੀਸੀਪੀ (ਦੱਖਣ-ਪੱਛਮੀ) ਦੇਵੇਂਦਰ ਆਰੀਆ ਨੇ ਕਿਹਾ ਕਿ ਸਬੰਧਤ ਪੱਤਰਕਾਰ ਨੂੰ ਕਰੋਨਾ ਪਾਜ਼ੇਟਿਵ ਪਾਏ ਜਾਣ ਮਗਰੋਂ 24 ਜੂਨ ਨੂੰ ਟਰੌਮਾ ਸੈਂਟਰ ’ਚ ਦਾਖ਼ਲ ਕਰਵਾਇਆ ਗਿਆ ਸੀ। ਸੂਤਰਾਂ ਨੇ ਕਿਹਾ ਕਿ ਇਸ ਪੱਤਰਕਾਰ ਦੀ ਹਾਲ ਹੀ ਵਿੱਚ ਦਿਮਾਗ ਦੇ ਟਿਊਮਰ ਦੀ ਸਰਜਰੀ ਹੋਈ ਸੀ।

Previous articleਸ਼ੇਅਰ ਬਾਜ਼ਾਰ ’ਚ ਲਗਾਤਾਰ ਚੌਥੇ ਦਿਨ ਤੇਜ਼ੀ
Next articleਕਰੋਨਾਵਾਇਰਸ ਨਾਲ ਹੋਈ ਪਲਾਸਟਿਕ ਦੀ ਵਾਪਸੀ: ਵਾਤਾਵਰਣ ਕਾਰਕੁਨ