ਕਰੋਨਾ ਪੀੜਤ ਅਧਿਆਪਕਾਂ ਦੀ ਕੁਆਰਨਟਾਇਨ ਛੁੱਟੀ ਖਤਮ ਕਰਨ ਪ੍ਰਤੀ ਰੋਸ

 ਸ਼ਾਮ ਚੁਰਾਸੀ, ਸਮਾਜ ਵੀਕਲੀ (ਚੁੰਬਰ ) – ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਡਾ.ਜਸਵੰਤ ਰਾਏ ਦੀ ਅਗਵਾਈ ਹੇਠ ਕਮੇਟੀ ਮੈਂਬਰਾਂ ਲੈਕ.ਬਲਦੇਵ ਸਿੰਘ ਧੁੱਗਾ, ਲੈਕ.ਬਲਜੀਤ ਸਿੰਘ, ਲਖਵੀਰ ਸਿੰਘ, ਜਰਨੈਲ ਸਿੰਘ ਸੀਕਰੀ, ਯੋਧਾ ਮੱਲ ਅਤੇ ਪਿੰ: ਗੁਰਦਿਆਲ ਸਿੰਘ ਫੁੱਲ ਨੇ ਸਾਂਝੇ ਬਿਆਨ ਵਿਚ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਸਕੂਲ ਸਿੱਖਿਆ ਦੀ ਗੁਣਵੱਤਾ ਵਿੱਚ ਵਾਧਾ ਕਰਦਿਆਂ ਸੈਂਕੜੇ ਅਧਿਆਪਕ ਇਸ ਦੀ ਗਿਫਤ ਵਿੱਚ ਆ ਚੁੱਕੇ ਹਨ।

ਅਧਿਆਪਕਾ ਨਾਲ ਹਮਦਰਦੀ ਪ੍ਰਗਟ ਕਰਨ ਦੀ ਬਜਾਏ ਪੰਜਾਬ ਸਿੱਖਿਆ ਵਿਭਾਗ ਨੇ ਇੱਕ ਨਾਦਰਸ਼ਾਹੀ ਹੁਕਮ ਜਾਰੀ ਕਰਕੇ ਅਧਿਆਪਕਾਂ ਦੀ ਕੁਆਰਨਟਾਇਨ ਛੁੱਟੀ ਖਤਮ ਕਰਕੇ ਮੈਡੀਕਲ ਛੁੱਟੀ ਲੈਣ ਲਈ ਕਿਹਾ ਹੈ। ਇਹ ਅਧਿਆਪਕ ਵਰਗ ਦੇ ਨਾਲ ਸਰਾਸਰ ਧੱਕਾ ਹੈ ਅਤੇ ਉਨ੍ਹਾਂ ਵਿੱਚ ਨਿਰਾਸ਼ਾ ਦਾ ਮਾਹੌਲ ਪਨਪ ਰਿਹਾ ਹੈ। ਕਰੋਨਾ ਦੌਰ ਵਿੱਚ ਡਿਊਟੀ ਨਿਭਾ ਰਹੇ ਅਧਿਆਪਕਾਂ ਦਾ ਇਸ ਨਾਲ ਹੌਸਲਾ ਡਾਵਾਂ ਡੋਲ ਹੋਇਆ ਹੈ। ਫੈਡਰੇਸ਼ਨ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਇਸ ਪੱਤਰ ਨੂੰ ਤੁਰੰਤ ਰੱਦ ਕੀਤਾ ਜਾਵੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਸੁਰਿੰਦਰ ਲਾਡੀ ਦਾ ਸਿੰਗਲ ਟ੍ਰੈਕ “ਗੱਲ ਤਾਂ ਬਣਦੀ”, ਹੋਇਆ ਰਿਲੀਜ਼
Next articleਸਾਡੇ ਸਕੂਲ ਤੇ ਕੋਰੋਨਾ