ਕਰੋਨਾ: ਪਟਿਆਲਾ ਵਿੱਚ 3 ਤੇ ਜਲੰਧਰ ’ਚ 4 ਨਵੇਂ ਮਰੀਜ਼

ਪਟਿਆਲਾ/ਜਲੰਧਰ (ਸਮਾਜਵੀਕਲੀ) : ਸ਼ਨਿੱਚਰਵਾਰ ਨੂੰ ਪਟਿਆਲਾ ਜ਼ਿਲ੍ਹੇ ਵਿੱਚ 3 ਹੋਰ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 111 ਹੋ ਗਈ ਹੈ। ਨਵੇਂ ਮਰੀਜ਼ਾਂ ਵਿੱਚੋਂ ਮੁੰਬਈ ਤੋਂ ਇੱਕਠੇ ਪਰਤੇ 4 ਵਿਅਕਤੀਆਂ ਵਿਚੋਂ ਰਾਜਪੁਰਾ ਨਾਲ ਸਬੰਧਤ ਤੀਜੇ ਵਿਅਕਤੀ ਦੀ ਵੀ ਰਿਪੋਰਟ ਪਾਜ਼ੇਟਿਵ ਆ ਗਈ ਹੈ। ਉੱਤਰ ਪ੍ਰਦੇਸ਼ ਤੋਂ ਕੰਬਾਈਨ ਨਾਲ ਮੁੜਿਆ ਖੇਤੀ ਕਾਮਾ ਵੀ ਕਰੋਨਾ ਸਬੰਧੀ ਬਿਨਾਂ ਕਿਸੇ ਲੱਛਣਾ ਦੇ ਪਾਜ਼ੇਟਿਵ ਪਾਇਆ ਗਿਆ ਹੈ। ਬਲਾਕ ਕੌਲੀ ਅਧੀਨ ਕੰਮ ਕਰਦੀ ਇੱਕ ਆਸ਼ਾ ਵਰਕਰ ਵੀ ਜਾਂਚ ਵਿੱਚ ਪਾਜ਼ੇਟਿਵ ਪਾਈ ਗਈ। ਜ਼ਿਲ੍ਹੇ ਵਿੱਚ ਸਿਹਤ ਵਿਭਾਗ ਨਾਲ ਸਬੰਧਤ ਇਹ ਪਹਿਲੀ ਪਾਜ਼ੇਟਿਵ ਮੁਲਾਜ਼ਮ ਸਾਹਮਣੇ ਆਈ ਹੈ।

ਪਟਿਆਲਾ ਦੇ ਸਿਵਲ ਸਰਜਨ ਡਾਕਟਰ ਹਰੀਸ਼ ਮਲਹੋਤਰਾ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਤਿੰਨੇ ਮਰੀਜ਼ ਆਈਸੋਲੇਸ਼ਨ ਫੈਸਿਲਿਟੀ ਵਿੱਚ ਸ਼ਿਫਟ ਕਰ ਦਿੱਤੇ ਗਏ ਹਨ।

Previous articleਦੇਸ਼ ਵਿੱਚ ਕਰੋਨਾ ਦੇ ਰਿਕਾਰਡ ਚੌਵੀ ਘੰਟਿਆਂ ਦੌਰਾਨ 6654 ਮਾਮਲੇ
Next articleਜ਼ਮੀਨ ਗ੍ਰਹਿਣ ਮਾਮਲੇ ਨੂੰ ਫਿਰ ਲੱਗਾ ਗ੍ਰਹਿਣ