ਕਰੋਨਾ ਦਾ ਕਹਿਰ: ਅੰਮ੍ਰਿਤਸਰ ਵਿਚ 13, ਜਲੰਧਰ ਵਿੱਚ 18 ਅਤੇ ਪਟਿਆਲਾ ਵਿੱਚ 30 ਨਵੇਂ ਕੇਸ

ਅੰਮ੍ਰਿਤਸਰ/ਜਲੰਧਰ/ਪਟਿਆਲਾ (ਸਮਾਜਵੀਕਲੀ) :   ਕਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਅੰਮਿ੍ਤਸਰ ਸ਼ਹਿਰ ਵਿੱਚ 13, ਜਲੰਧਰ ਵਿੱਚ 18 ਅਤੇ ਪਟਿਆਲਾ ਵਿੱਚ 30 ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਅੰਮਿ੍ਤਸਰ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 923, ਜਲੰਧਰ ਵਿੱਚ 708 ਅਤੇ ਪਟਿਆਲਾ ਵਿੱਚ 311 ਹੋ ਗਈ ਹੈ।

ਅੰਮਿ੍ਤਸਰ ਵਿੱਚ 722 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਹੁਣ ਤਕ 39 ਦੀ ਮੌਤ ਹੋ ਚੁੱਕੀ ਹੈ। ਜਲੰਧਰ ਵਿੱਚ ਆਏ ਨਵੇਂ ਕੇਸਾਂ ਵਿੱਚ ਤਿੰਨ ਬੱਚੇ ਅਤੇ ਅੱਠ ਔਰਤਾਂ ਸ਼ਾਮਲ ਹਨ। ਪਟਿਆਲਾ ਵਿੱਚ ਅੱਜ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਮਰਨ ਵਾਲਿਆਂ ਦੀ ਕੁਲ ਗਿਣਤੀ 8 ਹੋ ਗਈ ਹੈ।

Previous articleਪੰਜਾਬ ਵਿੱਚ ’ਵਰਸਿਟੀਆਂ ਪ੍ਰੀਖਿਆਵਾਂ 15 ਜੁਲਾਈ ਤਕ ਮੁਲਤਵੀ
Next article’ਵਰਸਿਟੀਆਂ ਨੂੰ ਮਹਾਮਾਰੀ ’ਚ ਪ੍ਰੀਖਿਆਵਾਂ ਨਹੀਂ ਲੈਣੀਆਂ ਚਾਹੀਦੀਆਂ: ਸਿੱਬਲ